ਮੋਦੀ ਦੇਸ਼ ਦਾ ਸਭ ਤੋਂ ਵੱਡਾ ‘ਦੰਗਾਬਾਜ਼’, ਟਰੰਪ ਤੋਂ ਵੀ ਮਾੜਾ ਹਾਲ ਹੋਵੇਗਾ: ਮਮਤਾ ਬੈਨਰਜੀ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਭਾਜਪਾ ‘ਤੇ ਚੌਤਰਫ਼ਾ ਹਮਲਾ ਵਿੱਢਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ ‘ਦੰਗਾਬਾਜ਼’ ਕਰਾਰ ਦੇ ਦਿੱਤਾ। ਹੂਗਲੀ ਜ਼ਿਲ੍ਹੇ ਦੇ ਸਾਹਾਗੰਜ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਵੀ ਭੈੜਾ ਹਾਲ ਹੋਵੇਗਾ। ਮੋਦੀ ਵੱਲੋਂ ਪਿਛਲੇ ਹਫ਼ਤੇ ਇੱਥੇ ਰੈਲੀ ਕੀਤੀ ਗਈ ਸੀ।

ਮਮਤਾ ਨੇ ਕਿਹਾ, ”ਗੁਜਰਾਤ ਦੀ ਬੰਗਾਲ ‘ਤੇ ਹਕੂਮਤ ਨਹੀਂ ਹੋਵੇਗੀ। ਬੰਗਾਲ ਹੀ ਬੰਗਾਲ ‘ਤੇ ਰਾਜ ਕਰੇਗਾ। ਮੋਦੀ ਬੰਗਾਲ ‘ਤੇ ਰਾਜ ਨਹੀਂ ਕਰਨਗੇ। ਕੋਈ ਗੁੰਡਾ ਬੰਗਾਲ ‘ਤੇ ਰਾਜ ਨਹੀਂ ਕਰੇਗਾ।” ਮੁੱਖ ਮੰਤਰੀ ਨੇ ਤ੍ਰਿਣਮੂਲ ਦੇ ਪ੍ਰਸਿੱਧ ਚੋਣ ਨਾਅਰੇ ‘ਖੇਲਾ ਹੋਬੇ’ (ਖੇਡ ਹੋਵੇਗੀ) ਨੂੰ ਦੁਹਰਾਉਂਦਿਆਂ ਕਿਹਾ, ”ਵਿਧਾਨ ਸਭਾ ਚੋਣਾਂ ਦੌਰਾਨ ਮੈਂ ਗੋਲਕੀਪਰ ਰਹਾਂਗੀ ਅਤੇ ਭਾਜਪਾ ਇੱਕ ਵੀ ਗੋਲ ਨਹੀਂ ਕਰ ਸਕੇਗੀ।” ਬੈਨਰਜੀ ਨੇ ਅੱਗੇ ਕਿਹਾ ਕਿ ਅਮਰੀਕਾ ਵਿੱਚ ਜਿਵੇਂ ਟਰੰਪ ਨਾਲ ਹੋਇਆ ਸੀ, ਵਿਧਾਨ ਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦਾ ਉਸ ਤੋਂ ਵੀ ਭੈੜਾ ਹਾਲ ਹੋਵੇਗਾ।

  • 9.5K
  •  
  •  
  •  
  •