ਭਾਰਤੀ ਕਾਮਿਆਂ ਨੂੰ ਵੱਧ ਕੰਮ ਦੇ ਬਾਵਜੂਦ ਵੀ ਮਿਲਦਾ ਹੈ ਸਭ ਤੋਂ ਘੱਟ ਮਿਹਨਤਾਨਾ: ਰਿਪੋਰਟ

ਵਿਸ਼ਵ ਲੇਬਰ ਸੰਗਠਨ ਦੇ ਅੰਕੜਿਆਂ ਮੁਤਾਬਕ ਏਸ਼ੀਆ-ਪ੍ਰਸ਼ਾਂਤ ਖੇਤਰ ਵਿਚ ਬੰਗਲਾਦੇਸ਼ ਨੂੰ ਛੱਡ ਕੇ ਭਾਰਤੀ ਵਰਕਰ ਹਫਤੇ ’ਚ ਔਸਤਨ 48 ਘੰਟੇ ਕੰਮ ਕਰਦੇ ਹਨ ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਅੰਕੜਿਆਂ ਮੁਤਾਬਕ ਭਾਰਤ ’ਚ ਕਰਮਚਾਰੀ ਸਿਰਫ ਕੰਮ ਹੀ ਜ਼ਿਆਦਾ ਨਹੀਂ ਕਰਦੇ ਸਗੋਂ ਉਸ ਦੇ ਬਦਲੇ ਉਨ੍ਹਾਂ ਨੂੰ ਮਿਲਣ ਵਾਲਾ ਮਿਹਨਤਾਨਾ ਵੀ ਉਸ ਦੀ ਤੁਲਨਾ ’ਚ ਘੱਟ ਹੈ ਜੋ ਚਿੰਤਾ ਦਾ ਵਿਸ਼ਾ ਹੈ।

ਅੰਕੜਿਆਂ ਮੁਤਾਬਕ ਭਾਰਤ ’ਚ ਕਰਮਚਾਰੀਆਂ ’ਤੇ ਕੰਮ ਦਾ ਦਬਾਅ ਬਹੁਤ ਜ਼ਿਆਦਾ ਹੈ। ਕੰਮ ਦੇ ਦਬਾਅ ਦੇ ਮਾਮਲੇ ’ਚ ਭਾਰਤ ਜਾਂਬੀਆ, ਮੰਗੋਲੀਆ, ਮਾਲਦੀਵ ਅਤੇ ਕਤਰ ਵਰਗੇ ਦੇਸ਼ਾਂ ਦੀ ਸ਼੍ਰੇਣੀ ’ਚ ਖੜ੍ਹਾ ਹੈ। ਜਾਂਬੀਆ ਅਤੇ ਮੰਗੋਲੀਆ ਦੀ ਗਿਣਤੀ ਦੁਨੀਆ ਦੇ ਗਰੀਬ ਦੇਸ਼ਾਂ ’ਚ ਹੁੰਦੀ ਹੈ ਜਦੋਂ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚ ਸ਼ਾਮਲ ਹੈ।

ਅਮਰੀਕਾ ਦੇ ਮੁਕਾਬਲੇ ਭਾਰਤ ’ਚ ਕਰਮਚਾਰੀ ਹਰ ਹਫਤੇ ਔਸਤਨ 11 ਘੰਟੇ ਜ਼ਿਆਦਾ ਕੰਮ ਕਰਦੇ ਹਨ ਜਦੋਂ ਕਿ ਬ੍ਰਿਟੇਨ ਅਤੇ ਇਜ਼ਰਾਈਲ ਦੇ ਮੁਕਾਬਲੇ ਭਾਰਤੀ 12 ਘੰਟੇ ਵੱਧ ਕੰਮ ਕਰਦੇ ਹਨ। ਹਾਲਾਂਕਿ ਚੀਨ ਦੇ ਮੁਕਾਬਲੇ ਭਾਰਤੀ ਸਿਰਫ ਦੋ ਘੰਟੇ ਜ਼ਿਆਦਾ ਕੰਮ ਕਰਦੇ ਹਨ। ਅੰਕੜਿਆਂ ’ਚ ਬੇਹੱਦ ਹੈਰਾਨ ਕਰ ਦੇਣ ਵਾਲੀ ਗੱਲ ਸਾਹਮਣੇ ਆਈ ਹੈ। ਵਧੇਰੇ ਕੰਮ ਕਰਨ ਦੇ ਬਾਵਜੂਦ ਭਾਰਤੀ ਸਭ ਤੋਂ ਘੱਟ ਭੁਗਤਾਨ ਜਾਂ ਮਿਹਨਤਾਨਾ ਪਾਉਣ ਵਾਲਿਆਂ ’ਚ ਸ਼ਾਮਲ ਹਨ। ਭਾਰਤ ’ਚ ਮੌਜੂਦਾ ਸਮੇਂ ’ਚ ਕਾਮੇ ਕੰਮ ਦੇ ਬੋਝ ਹੇਠਾਂ ਦੱਬੇ ਜਾ ਰਹੇ ਹਨ। ਉਥੇ ਹੀ ਨੌਜਵਾਨਾਂ ਦੀ ਇਕ ਵੱਡੀ ਆਬਾਦੀ ਬੇਰੁਜ਼ਗਾਰ ਹੈ।

  • 68
  •  
  •  
  •  
  •