ਕਸ਼ਮੀਰੀ ਨੌਜਵਾਨ ਆਪਣੇ ਹੱਕ ਲੈਣ ਲਈ ਕਿਸਾਨ ਸੰਘਰਸ਼ ਤੋਂ ਸਬਕ ਲੈਣ: ਮਹਿਬੂਬਾ ਮੁਫਤੀ

ਕਿਸਾਨ ਸੰਘਰਸ਼ ਹੁਣ ਇੱਕ ਮਿਸਾਲ ਬਣ ਚੁੱਕਿਆ ਹੈ। ਪੀਪਲਜ਼ ਡੈਮੋਕੇ੍ਰਟਿਕ ਪਾਰਟੀ ਦੀ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਜੰਮੂ-ਕਸ਼ਮੀਰ ਲਈ ਮੁੜ ਇਕ ਵਾਰ ਰਾਜ ਦਾ ਦਰਜਾ ਬਹਾਲ ਕਰਨ ਦੀ ਵਕਾਲਤ ਕੀਤੀ ਹੈ। ਇਸ ਲਈ ਉਸ ਨੇ ਕਿਸਾਨਾਂ ਵਰਗਾ ਅੰਦੋਲਨ ਕਰਨ ਦੀ ਗੱਲ ਕੀਤੀ ਹੈ। ਮਹਿਬੂਬਾ ਨੇ ਟਾਊਨ ਹਾਲ ਪੁਲਵਾਮਾ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ‘ਚ ਕਿਹਾ ਕਿ ਸਾਨੂੰ ਰਾਜ ਦਾ ਦਰਜਾ ਵਾਪਸ ਲੈਣ ਦੇ ਲਈ ਕਿਸਾਨਾਂ ਦੇ ਅੰਦੋਲਨ ਤੋਂ ਸਬਕ ਲੈਣਾ ਚਾਹੀਦਾ ਹੈ।

ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਕਿਸਾਨਾਂ ਦੇ ਹੱਥ ‘ਚ ਨਾ ਪੱਥਰ ਹੈ ਤੇ ਨਾ ਬੰਦੂਕ ਫਿਰ ਵੀ ਇਨ੍ਹਾਂ ਨਾਲ ਸਾਰੀ ਦੁਨੀਆ ਹੈ। ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਵੀ ਰਾਜ ਦਾ ਦਰਜਾ ਵਾਪਸ ਲੈਣ ਦੇ ਲਈ ਅਜਿਹਾ ਸੰਘਰਸ਼ ਕਰਨਾ ਚਾਹੀਦਾ ਹੈ। ਮਹਿਬੂਬਾ ਨੇ ਰਾਜ ‘ਚ ਅਮਨ ਬਹਾਲ ਕਰਨ ਦੇ ਲਈ ਕੇਂਦਰ ਨੂੰ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਸਲਾਹ ਵੀ ਦਿੰਦੇ ਕਿਹਾ ਕਿ ਚੀਨ ਦੇ ਬਾਅਦ ਪਾਕਿਸਤਾਨ ਨਾਲ ਨਿਯੰਤਰਣ ਰੇਖਾ ਬਾਰੇ ਗੱਲਬਾਤ ‘ਚੋਂ ਕੁਝ ਨਤੀਜੇ ਨਿਕਲੇ ਹਨ।

  • 3.5K
  •  
  •  
  •  
  •