ਕੈਨੇਡਾ ਤੇ ਅਮਰੀਕਾ ‘ਚ ਕਿਸਾਨ ਹਿਤੈਸ਼ੀਆਂ ਨੇ ਭਾਜਪਾ ਸਮਰਥਕ ਘੇਰੇ

ਕੈਨੇਡਾ ਦੇ ਬਰੈਂਪਟਨ ਵਿਖੇ ਭਾਜਪਾ ਸਮਰਥਕ ਖੇਤੀਬਾੜੀ ਕਾਨੂੰਨਾਂ ਦੇ ਹੱਕ ਵਿਚ ਵਿਚ ਰੈਲੀ ਕੱਢ ਰਹੇ ਸਨ ਤਾਂ ਜਦੋਂ ਇਸ ਬਾਰੇ ਪੰਜਾਬੀ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਉਹ ਉਸ ਥਾਂ ਪੁੱਜ ਗਏ ਅਤੇ ਭਾਜਪਾ ਦੀ ਰੈਲੀ ਬਲਾਕ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕੀਤਾ। ਪੰਜਾਬੀ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਦੇ ਹੋਏ ਬਰੈਂਪਟਨ ਦੇ Trinity/410 ਅਤੇ Shopper World ਵਿਖੇ ਕਾਰ ਰੈਲੀ ਕੀਤੀ। ਇਸ ਤੋਂ ਪਹਿਲਾਂ ਕੈਨੇਡਾ ਦੇ ਵੈਨਕੂਵਰ ਅਤੇ ਟੋਰਾਟੋਂ ਵਿਚ ਵੀ ਅਜਿਹਾ ਹੋ ਚੁੱਕਾ ਹੈ।

ਦੂਜੇ ਪਾਸੇ ਅਮਰੀਕਾ ਦੇ ਕਈ ਸ਼ਹਿਰਾਂ ਦੇ ਵਿਚ ਵੀ ਅਜਿਹਾ ਹੋ ਚੁੱਕਿਆ ਹੈ। ਬੀਤੇ ਦਿਨੀਂ ਸਿਆਟਲ ਦੇ ਬੈਲਵਿਊ ਸ਼ਹਿਰ ਵਿਖੇ ਵੀ ਭਾਜਪਾ ਸਮਰਥਕਾਂ ਨੂੰ ਉਸ ਵੇਲੇ ਆਪਣੀ ਤਿਰੰਗਾ ਯਾਤਰਾ ਛੱਡ ਕੇ ਭੱਜਣਾ ਪੈ ਗਿਆ ਜਦੋਂ ਸੈਂਕੜੇ ਕਿਸਾਨ ਹਿਤੈਸ਼ੀ ਨੌਜਵਾਨ ਝੰਡੇ ਤੇ ਬੈਨਰ ਲੈ ਕੇ ‘ਮੋਦੀ ਸਰਕਾਰ ਮੁਰਦਾਬਾਦ’ ਤੇ ‘ਕਾਲੇ ਕਾਨੂੰਨ ਵਾਪਸ ਲਓ’ ਦੇ ਨਾਅਰੇ ਮਾਰਦੇ ਉਥੇ ਪੁੱਜ ਗਏ।

ਜਾਣਕਾਰੀ ਅਨੁਸਾਰ ਭਾਜਪਾ ਤੇ ਆਰ.ਐਸ.ਐਸ. ਸਮਰਥਕਾਂ ਨੇ ਆਪਣੀ ਰੈਲੀ ਨੂੰ ਗੁਪਤ ਰੱਖਿਆ ਸੀ, ਪਰ ਇਸ ਰੈਲੀ ਦੀ ਸੂਚਨਾ ਸਿਆਟਲ ਦੇ ਕਿਸਾਨ ਹਿਤੈਸ਼ੀਆਂ ਨੂੰ ਮਿਲ ਗਈ। ਕਿਸਾਨ ਹਿਤੈਸ਼ੀ ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਨੌਜਵਾਨ ਮੁੰਡੇ ਕੁੜੀਆਂ ਤੇ ਬਜ਼ੁਰਗ ਵੀ ਸ਼ਾਮਿਲ ਸਨ, ਉਥੇ ਪਹੁੰਚ ਗਏ। ਤਿਰੰਗਾ ਰੈਲੀ ਕੱਢਣ ਲਈ ਸਿਰਫ਼ 8-10 ਕਾਰਾਂ ਹੀ ਸਨ ਤੇ ਕੁੱਝ ‘ਤੇ ਭਾਰਤ ਦੇ ਝੰਡੇ ਲੱਗੇ ਸਨ ਪਰ ਜਦੋਂ ਉਥੇ ਭਾਰੀ ਨਾਅਰੇਬਾਜ਼ੀ ਸ਼ੁਰੂ ਹੋਈ ਤੇ ਇਨ੍ਹਾਂ ਕਾਰਾਂ ਨੂੰ ਕਿਸਾਨ ਸਮਰਥਕਾਂ ਨੇ ਘੇਰ ਲਿਆ ਤਾਂ ਕੁੱਝ ਤਿਰੰਗੇ ਉਤਾਰ ਕੇ ਉਥੋਂ ਖਿਸਕ ਗਏ।

  • 555
  •  
  •  
  •  
  •