ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਇੰਗਲੈਂਡ ਦੇ 140 ਸੰਸਦ ਮੈਂਬਰ ਇੱਕਜੁਟ

ਨਵੰਬਰ 2017 ਤੋਂ ਪੰਜਾਬ ਪੁਲਿਸ ਦੀ ਹਿਰਾਸਤ ’ਚ ਚੱਲ ਰਹੇ ਜਗਤਾਰ ਸਿੰਘ ਜੌਹਲ ਨੂੰ ਰਿਹਾਅ ਕਰਵਾਉਣ ਲਈ ਇੰਗਲੈਂਡ ਦੇ 140 ਦੇ ਲਗਪਗ ਸੰਸਦ ਮੈਂਬਰ (MPs) ਤੇ ਹੋਰ ਲੋਕ ਨੁਮਾਇੰਦੇ ਹੁਣ ਇੱਕਜੁਟ ਹੋ ਗਏ ਹਨ। ਜੱਗੀ ਜੌਹਲ 20017 ’ਚ ਆਪਣਾ ਵਿਆਹ ਕਰਵਾਉਣ ਲਈ ਇੰਗਲੈਂਡ ਤੋਂ ਪੰਜਾਬ ’ਚ ਆਇਆ ਸੀ ਪਰ ਪੁਲਿਸ ਨੇ ਇੱਥੇ ਉਸ ਨੂੰ ਅਚਾਨਕ ਹੀ ‘ਬੇਰਹਿਮੀ ਨਾਲ ਆਪਣੀ ਹਿਰਾਸਤ ’ਚ ਲੈ ਲਿਆ।’ ਇਹ ਵੀ ਦੋਸ਼ ਹਨ ਕਿ ਹਿਰਾਸਤ ਦੌਰਾਨ ਜਗਤਾਰ ਸਿੰਘ ਜੌਹਲ ਉੱਤੇ ਪੰਜਾਬ ਪੁਲਿਸ ਨੇ ਅਥਾਹ ਤਸ਼ੱਦਦ ਢਾਹੇ ਹਨ। ‘ਉਸ ਨੂੰ ਬਿਜਲੀ ਦਾ ਕਰੰਟ ਵੀ ਲਾਇਆ ਜਾਂਦਾ ਰਿਹਾ ਹੈ’।

140 ਸੰਸਦ ਮੈਂਬਰਾਂ ਤੇ ਹੋਰ ਲੋਕ ਨੁਮਾਇੰਦਿਆਂ ਨੇ ਹੁਣ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰਾਬ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਆਪਣੇ ਪੱਧਰ ਉੱਤੇ ਡੰਬਾਰਟਨ (ਯੂਕੇ) ਦੇ ਨਿਵਾਸੀ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਉਪਰਾਲੇ ਕਰਨ। ‘ਰੀਪ੍ਰੀਵ’ ਨਾਂ ਦੀ ਇੱਕ ਕਾਨੂੰਨੀ NGO (ਗ਼ੈਰ ਸਰਕਾਰੀ ਸੰਗਠਨ) ਵੀ ਇਸ ਵੇਲੇ ਜਗਤਾਰ ਸਿੰਘ ਜੌਹਲ ਦੀ ਮਦਦ ਕਰ ਰਿਹਾ ਹੈ। ਇੰਗਲੈਂਡ ਦੇ ਅਖ਼ਬਾਰ ‘ਦ ਗਾਰਡੀਅਨ’ ਵੱਲੋਂ ਪ੍ਰਕਾਸ਼ਿਤ ਪੈਟ੍ਰਿਕ ਵਿੰਟੂਰ ਦੀ ਰਿਪੋਰਟ ਅਨੁਸਾਰ ‘ਰੀਪ੍ਰੀਵ’ ਦੇ ਡਿਪਟਾ ਡਾਇਰੈਕਟਰ ਡੈਨ ਡੋਲਾਨ ਨੇ ਕਿਹਾ ਕਿ ਯੂਕੇ (ਇੰਗਲੈਂਡ) ਦਾ ਵਿਦੇਸ਼ ਵਿਭਾਗ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਬਿਲਕੁਲ ਕੋਸ਼ਿਸ਼ ਨਹੀਂ ਕਰ ਰਿਹਾ।

  • 5.8K
  •  
  •  
  •  
  •