ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਹੁਣ ਤੱਕ 84 ਕਿਸਾਨ ਹੋਏ ਰਿਹਾਅ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੋਸ਼ਿਸ਼ਾਂ ਸਦਕਾ 26 ਜਨਵਰੀ ਦੀ ਘਟਨਾ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ 15 ਹੋਰ ਲੋਕਾਂ ਨੂੰ ਜ਼ਮਾਨਤ ਮਿਲ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਜੇਲ੍ਹ ਤੋਂ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਜਾਣਕਾਰੀ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਦੱਸਣਯੋਗ ਹੈ ਕਿ ਡੀਐਮਜੀਸੀ ਹੁਣ ਤੱਕ ਕੁੱਲ 105 ਲੋਕਾਂ ਦੀਆਂ ਜ਼ਮਾਨਤਾਂ ਕਰਵਾ ਚੁੱਕੀ ਹੈ ਜਿਨ੍ਹਾਂ ਵਿੱਚੋਂ 84 ਲੋਕ ਜੇਲ੍ਹ ਤੋਂ ਰਿਹਾਅ ਹੋ ਚੁੱਕੇ ਹਨ।

ਸਿਰਸਾ ਨੇ ਦੱਸਿਆ ਕਿ ਇਹ ਕਮੇਟੀ ਦੀ ਬਹੁਤ ਵੱਡੀ ਜਿੱਤ ਹੈ ਤੇ ਇਸ ਕਰ ਕੇ ਹਾਸਲ ਹੋ ਰਹੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਬਖਸ਼ਿਸ਼ ਹੈ ਤੇ ਅਦਾਲਤਾਂ ਵੀ ਮੰਨ ਰਹੀਆਂ ਹਨ ਕਿ ਪੁਲਿਸ ਨੇ ਧੱਕੇਸ਼ਾਹੀ ਕੀਤੀ ਸੀ ਤੇ 307 ਵਰਗੀਆਂ ਧਾਰਾਵਾਂ ਲਾਈਆਂ ਹਨ। ਉਹਨਾਂ ਦੱਸਿਆ ਕਿ ਜਿਹਨਾਂ ਨੁੰ ਨੋਟਿਸ ਭੇਜੇ ਸੀ, ਉਹਨਾਂ ਵਿਚੋਂ 6 ਦੀ ਪੇਸ਼ਗੀ ਜ਼ਮਾਨਤ ਕਰਵਾ ਲਈ ਤੇ 5 ਲੋਕਾਂ ਨੂੰ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਕਰ ਕੇ ਬੇਕਸੂਰ ਸਾਬਤ ਕਰ ਕੇ ਘਰਾਂ ਨੁੰ ਭੇਜਿਆ ਹੈ। ਉਹਨਾਂ ਦੱਸਿਆ ਕਿ ਕੁੱਝ ਜ਼ਮਾਨਤਾਂ ਮੰਗਲਵਾਰ ਨੂੰ ਵੀ ਲੱਗੀਆਂ ਹਨ ਤੇ ਉਮੀਦ ਹੈ ਕਿ ਇਕ ਦੋ ਦਿਨਾਂ ਵਿਚ ਸਾਰੇ ਹੀ ਲੋਕਾਂ ਦੀ ਜ਼ਮਾਨਤ ਹੋ ਜਾਵੇਗੀ ਤੇ ਸਭ ਬਾਹਰ ਆ ਜਾਣਗੇ। 150 ਤੋਂ ਵੱਧ ਲੋਕ ਕਿਸਾਨਾਂ ਨੂੰ ਰਿਹਾਅ ਕਰਵਾਉਣ ਦੀ ਮੁਹਿੰਮ ‘ਚ ਲੱਗੇ ਹੋਏ ਹੈ।

  • 80
  •  
  •  
  •  
  •