ਇੰਗਲੈਂਡ ‘ਚ ਲੱਗੇਗਾ ਫਲਾਇੰਗ ਸਿੱਖ ਹਰਦਿੱਤ ਸਿੰਘ ਮਲਿਕ ਦਾ ਬੁੱਤ

ਪਹਿਲੀ ਵਿਸ਼ਵ ਜੰਗ ਦੇ ਯੋਧੇ ਅਤੇ ਰੋਇਲ ਫਲਾਈਂਗ ਕਰਾਪਸ ਦੇ ਪਹਿਲੇ ਭਾਰਤੀ ਪਾਇਲਟ ਹਰਦਿੱਤ ਸਿੰਘ ਮਲਿਕ ਦਾ ਇੰਗਲੈਂਡ ਦੇ ਸ਼ਹਿਰ ਸਾਊਥਹੈਂਪਟਨ ਦੇ ਸਿਟੀ ਸੈਂਟਰ ‘ਚ ਬੁੱਤ ਲਗਾਇਆ ਜਾ ਰਿਹਾ ਹੈ। ਇਹ ਬੁੱਤ ਬਰਤਾਨੀਆ ਅਤੇ ਉਸ ਦੇ ਸਹਿਯੋਗੀਆਂ ਲਈ ਲੜ੍ਹਨ ਵਾਲੇ ਘੱਟ ਗਿਣਤੀ ਪਿਛੋਕੜ ਵਾਲੇ ਭਾਈਚਾਰਿਆਂ ਦੇ ਵਿਸਰ ਚੁੱਕੇ ਇਤਿਹਾਸ ਦੀ ਯਾਦ ਹੋਵੇਗਾ। ਮਲਿਕ ਨੂੰ ‘ਫਲਾਇੰਗ ਸਿੱਖ’ ਅਤੇ ‘ਫਲਾਇੰਗ ਹੋਬਗੋਬਲਿਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਇਸ ਯਾਦਗਰ ਲਈ ਵੰਨ ਕਮਿਊਨਿਟੀ ਹੈਂਮਪਸ਼ਾਇਰ ਐਂਡ ਡੌਰੈਸਟ ਅਤੇ ਸਾਊਥਹੈਂਪਟਨ ਕੌਂਸਲ ਆਫ ਗੁਰਦੁਆਰਾ ਵੱਲੋਂ ਬੁੱਤ ਦੇ ਨਮੂਨੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਵੈਸਟ ਮਿਡਲੈਂਡ ਦੇ ਮਸ਼ਹੂਰ ਬੁੱਤ ਤਰਾਸ਼ ਲਿਊਕ ਪੈਰੀ ਵਲੋਂ ਇਸ ਨੂੰ ਤਿਆਰ ਕੀਤਾ ਜਾਵੇਗਾ। ਸਿੱਖ ਸਿਪਾਹੀਆਂ ਦੀ ਇਸ ਇਤਿਹਾਸਕ ਯਾਦਗਰ ਨੂੰ ਅਪ੍ਰੈਲ 2023 ‘ਚ ਲੋਕ ਅਰਪਣ ਕਰਨ ਦੀ ਯੋਜਨਾ ਹੈ। ਬੁੱਤ ਦੀ ਉਚਾਈ ਤਕਰੀਬਨ 17 ਫੁੱਟ ਹੋਵੇਗੀ।

ਸ: ਹਰਦਿੱਤ ਸਿੰਘ ਆਰ.ਐਫ.ਸੀ. ਅਤੇ ਆਰ.ਏ.ਐਫ. ਨਾਲ ਉਡਾਣਾਂ ਭਰਨ ਵਾਲੇ 4 ਭਾਰਤੀ ਪਾਇਲਟਾਂ ‘ਚੋਂ ਬਚ ਜਾਣ ਵਾਲੇ ਦੋ ਪਾਇਲਟਾਂ ‘ਚੋਂ ਇੱਕ ਸਨ। ਉਨ੍ਹਾਂ 28 ਸਕਵਾਡਰਨ ਆਰ.ਐਫ.ਸੀ. ਦੀ ਉਡਾਣ ਭਰੀ ਅਤੇ ਅਕਤੂਬਰ 1917 ‘ਚ ਪੱਛਮੀ ਮੋਰਚੇ ‘ਤੇ ਫਰਾਂਸ, ਇਟਲੀ ‘ਚ ਲੜਾਕੂ ਮਿਸ਼ਨਾਂ ਤੇ ਸੋਪਵਿਦ ਕੈਮਲ ਜਹਾਜ਼ ਉਡਾ ਕੇ ਸੇਵਾਵਾਂ ਦਿੱਤੀਆਂ। 91 ਸਾਲ ਦਾ ਭਰਪੂਰ ਜੀਵਨ ਜੀ ਕੇ ਨਵੰਬਰ 1985 ਵਿੱਚ ਉਸ ਦਾ ਦੇਹਾਂਤ ਹੋ ਗਿਆ।

  • 216
  •  
  •  
  •  
  •