‘ਟਾਈਮ ਮੈਗਜ਼ੀਨ’ ਨੇ ਕਵਰ ਪੇਜ ‘ਤੇ ਛਾਪੀ ਸੰਘਰਸ਼ਕਾਰੀ ਔਰਤਾਂ ਦੀ ਤਸਵੀਰ

ਅਮਰੀਕਾ ਦੀ ਵੱਕਾਰੀ ਮੈਗਜ਼ੀਨ ‘ਟਾਈਮ ਮੈਗਜ਼ੀਨ’ ਨੇ ਆਪਣੇ ਤਾਜ਼ਾ ਅੰਕ ਦੇ ਕਵਰ ਪੇਜ ‘ਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਔਰਤਾਂ ਦੀ ਤਸਵੀਰ ਛਾਪੀ ਹੈ। ਕਵਰ ਪੇਜ ‘ਤੇ ਸੰਘਰਸ਼ਕਾਰੀ ਔਰਤਾਂ ਦੀ ਤਸਵੀਰ ਦੇ ਅੱਗੇ ਲਿਖਿਆ ਹੈ- ‘ਭਾਰਤ ਦੇ ਕਿਸਾਨ ਵਿਰੋਧ ਦੇ ਮੋਰਚੇ ਉਤੇ..। ਦੱਸ ਦਈਏ ਕਿ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਹੱਦਾਂ ਉਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਮੈਗਜ਼ੀਨ ਨੇ ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਿਸਾਨੀ ਅੰਦੋਲਨ ਵਿਚ ਸ਼ਾਮਲ 20 ਔਰਤਾਂ ਦੇ ਇਕ ਸਮੂਹ ਦੀ ਤਸਵੀਰ ਛਾਪੀ ਹੈ।

ਟਾਈਮ ਮੈਗਜ਼ੀਨ ਨੇ ਦੱਸਿਆ ਹੈ ਕਿ ਕਿਵੇਂ ਔਰਤਾਂ ਵੀ ਮਹੀਨਿਆਂ ਤੋਂ ਮੋਰਚੇ ‘ਤੇ ਡਟੀਆਂ ਖੜੀਆਂ ਹਨ। ਲੇਖ ਦਾ ਸਿਰਲੇਖ ਹੈ – ‘I Cannot Be Intimidated. I Cannot Be Bought.’ ਮਤਲਬ- ‘ਸਾਨੂੰ ਡਰਾਇਆ ਨਹੀਂ ਜਾ ਸਕਦਾ, ਸਾਨੂੰ ਖਰੀਦਿਆ ਨਹੀਂ ਜਾ ਸਕਦਾ। ਅੱਗੇ ਲਿਖਿਆ ਗਿਆ ਹੈ ਕਿ ਬਹੁਤੀਆਂ ਔਰਤਾਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਪੇਂਡੂ ਖੇਤਰਾਂ ਤੋਂ ਆਈਆਂ ਸਨ। ਪੱਛਮੀ ਉੱਤਰ ਪ੍ਰਦੇਸ਼ ਦੇ ਰਾਮਪੁਰ ਦੀ ਇਕ 74 ਸਾਲਾ ਕਿਸਾਨ ਜਸਬੀਰ ਕੌਰ ਨੇ ਟਾਈਮ ਰਸਾਲੇ ਨੂੰ ਦੱਸਿਆ, ‘ਸਾਨੂੰ ਵਾਪਸ ਕਿਉਂ ਜਾਣਾ ਚਾਹੀਦਾ ਹੈ? ਇਹ ਸਿਰਫ ਮਰਦਾਂ ਦਾ ਵਿਰੋਧ ਨਹੀਂ ਹੈ, ਅਸੀਂ ਕੌਣ ਹਾਂ – ਕਿਸਾਨ ਨਹੀਂ? ਆਕਸਫੈਮ ਇੰਡੀਆ ਦੇ ਅਨੁਸਾਰ 85% ਪੇਂਡੂ ਔਰਤਾਂ ਖੇਤੀਬਾੜੀ ਦਾ ਕੰਮ ਕਰਦੀਆਂ ਹਨ, ਪਰ ਸਿਰਫ 13% ਕੋਲ ਕੋਈ ਜ਼ਮੀਨ ਹੈ।

  • 82
  •  
  •  
  •  
  •