ਸਿੱਖਾਂ ‘ਤੇ ਹਮਲਾ ਕਰਨ ਵਾਲਿਆਂ ਉੱਪਰ ਆਸਟ੍ਰੇਲੀਆਈ ਸਰਕਾਰ ਵੱਲੋਂ ਸਖ਼ਤ ਕਾਰਵਾਈ ਦਾ ਭਰੋਸਾ

ਕਿਸਾਨਾਂ ਦਾ ਵੱਡੇ ਪੱਧਰ ‘ਤੇ ਸਮਰਥਨ ਕਰ ਰਹੇ ਵਿਦੇਸ਼ੀ ਸਿੱਖਾਂ ‘ਤੇ ਹੁਣ ਭਾਰਤ ਦੇ ਰਾਸ਼ਟਰਵਾਦੀ ਅਤੇ ਭਾਜਪਾ ਹਮਾਇਤੀਆਂ ਨੇ ਜਾਨਲੇਵਾ ਹਮਲੇ ਕਰਨੇ ਸ਼ੁਰੂ ਕੀਤੇ ਹੋਏ ਹਨ। ਬੀਤੇ ਕੁੱਝ ਦਿਨਾਂ ਦੌਰਾਨ ਅਸਟ੍ਰੇਲੀਆ ਵਿਚ ਅਜਿਹੀਆਂ ਚਾਰ ਘਟਨਾਵਾਂ ਵਾਪਰ ਗਈਆਂ ਹਨ ਜਿਹਨਾਂ ਵਿਚ ਸਿੱਖਾਂ ਨਾਲ ਭਾਰਤੀ ਰਾਸ਼ਟਰਵਾਦੀਆਂ ਦਾ ਟਕਰਾਅ ਹੋਇਆ ਹੈ। ਅਸਟ੍ਰੇਲੀਆ ਸਰਕਾਰ ਨੇ ਚਿਤਾਵਨੀ ਦਿੱਤੀ ਹੈ ਕਿ ਸਿੱਖਾਂ ‘ਤੇ ਹਮਲੇ ਕਰਨ ਵਾਲੇ ਇਹਨਾਂ ਲੋਕਾਂ ਨੂੰ ਅਸਟ੍ਰੇਲੀਆ ਤੋਂ ਵਾਪਸ ਉਹਨਾਂ ਦੇ ਦੇਸ਼ ਭੇਜਿਆ ਜਾਵੇਗਾ। ਅਸਟ੍ਰੇਲੀਆ ਦੀ ਪਾਰਲੀਮੈਂਟ ਵਿਚ 15 ਮਾਰਚ ਨੂੰ ਕਿਸਾਨੀ ਸੰਘਰਸ਼ ਸਬੰਧੀ ਅਤੇ ਸ਼ਾਂਤਮਈ ਸੰਘਰਸ ਨੂੰ ਦਬਾਉਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਸਬੰਧੀ ਗੋਲਮੇਜ ਬੈਠਕ ਹੋਣ ਜਾ ਰਹੀ ਹੈ।

ਦੱਸ ਦਈਏ ਕਿ ਸਭ ਤੋਂ ਪਹਿਲੀ ਘਟਨਾ ਵਿਚ ਕੁੱਝ ਭਾਜਪਾਈ ਸਮਰਥਕਾਂ ਨੇ “ਤਿਰੰਗਾ ਯਾਤਰਾ” ਕੱਢਦਿਆਂ ਗੁਰਦੁਆਰਾ ਸਾਹਿਬ ਵੱਲ ਹਮਲੇ ਦੀ ਯੋਜਨਾ ਬਣਾਈ ਸੀ ਜਿਸ ਦੀ ਖਬਰ ਮਿਲਦਿਆਂ ਹੀ ਸਿੱਖ ਸੰਗਤਾਂ ਵੱਡੀ ਗਿਣਤੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਇਕੱਤਰ ਹੋ ਗਈਆਂ ਸੀ ਤੇ ਟਕਰਾਅ ਵਰਗੇ ਹਾਲਾਤ ਬਣ ਗਏ ਸਨ। ਹੁਣ ਤਾਜੀਆਂ ਦੋ ਘਟਨਾਵਾਂ ਵਿਚ ਸਿੱਖ ਨੌਜਵਾਨਾਂ ‘ਤੇ ਭਾਰਤੀ ਮੂਲ ਦੇ ਲੋਕਾਂ ਦੀ ਭੀੜ ਵੱਲੋਂ ਹਮਲਾ ਕੀਤਾ ਗਿਆ। ਇਕ ਹਮਲੇ ਵਿਚ ਸਿੱਖ ਨੌਜਵਾਨਾਂ ਦੀ ਕਾਰ ਨੂੰ ਮਾਰੂ ਹਥਿਆਰਾਂ ਨਾਲ ਭੰਨ ਦਿੱਤਾ ਗਿਆ ਤੇ ਕਾਰ ਵਿਚ ਬੈਠੇ ਸਿੱਖ ਨੌਜਵਾਨਾਂ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਦੋਵਾਂ ਹਮਲਿਆਂ ਵਿਚ ਸਿੱਖ ਨੌਜਵਾਨ ਬਚਾਅ ਕਰਨ ਵਿਚ ਕਾਮਯਾਬ ਰਹੇ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਤੇ ਪੁਲਿਸ ਨੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਟਰਬਨਸ ਫਾਰ ਅਸਟ੍ਰੇਲੀਆ ਦੇ ਅਮਰ ਸਿੰਘ ਨੇ ਕਿਹਾ ਕਿ ਇਹ ਲੋਕ ਸਿੱਖਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਸਟ੍ਰੇਲੀਅਨ ਅਲਾਇੰਸ ਅਗੇਂਸਟ ਹੇਟ ਐਂਡ ਵਾਇਲੈਂਸ ਨੇ ਹਿੰਦੁਤਵੀ ਭੀੜਾਂ ਵੱਲੋਂ ਵੱਧ ਰਹੇ ਹਮਲਿਆਂ ਸਬੰਧੀ ਫਿਕਰਮੰਦੀ ਜਾਹਰ ਕਰਦਿਆਂ ਪ੍ਰੈਸ ਕਾਨਫਰੰਸ ਕੀਤੀ।

  • 1K
  •  
  •  
  •  
  •