ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ, ਆਸਟ੍ਰੇਲੀਆ ‘ਚ ਬਣੇਗਾ ਪਹਿਲਾ ‘ਸਿੱਖ ਸਕੂਲ’

ਸਿੱਖ ਭਾਈਚਾਰੇ ਲਈ ਆਸਟ੍ਰੇਲੀਆ ਤੋਂ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਆਸਟ੍ਰੇਲੀਆ ਦੇ ਪਲਾਨਿੰਗ ਅਤੇ ਜਨਤਕ ਥਾਵਾਂ ਨਾਲ ਸਬੰਧਤ ਵਿਭਾਗਾਂ ਦੇ ਮੰਤਰੀ ਰਾਬ ਸਟੋਕਸ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਪੱਛਮੀ ਸਿਡਨੀ ਵਿੱਚ ਦੇਸ਼ ਦਾ ਪਹਿਲਾ ਸਿੱਖ ਸਕੂਲ ਬਣਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ‘ਸਿੱਖ ਗ੍ਰਾਮਰ ਸਕੂਲ’ ਨੂੰ ਰੌਜ਼ ਹਿੱਲ ਵਿਖੇ ਟੈਲਾਵੌਂਗ ਸੜਕ ‘ਤੇ ਬਣਾਇਆ ਜਾਵੇਗਾ।

ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਪ੍ਰੀ ਸਕੂਲ ਤੋਂ ਲੈ ਕੇ 12ਵੀਂ ਜਮਾਤ ਤੱਕ ਕੁੱਲ 1260 ਵਿਦਿਆਰਥੀ ਇੱਥੇ ਪੜ੍ਹ ਸਕਣਗੇ ਅਤੇ ਚਾਈਲਡ ਕੇਅਰ ‘ਚ 89 ਬੱਚੇ ਰਹਿ ਸਕਦੇ ਹਨ। 116 ਵਿਦਿਆਰਥੀਆਂ ਲਈ ਹੋਸਟਲ ਹੋਵੇਗਾ ਜੇਕਰ ਕੋਈ ਬਾਹਰੋਂ ਆ ਕੇ ਸਕੂਲ ਪੜ੍ਹ ਰਿਹਾ ਹੈ। ਇਸ ਸਕੂਲ ਦੀ ਇਮਾਰਤ ਪੂਰੇ 9 ਪੜਾਅ ‘ਚੋਂ ਲੰਘੇਗੀ ਅਤੇ ਪਹਿਲਾ ਪੜਾਅ ਇਸੇ ਸਾਲ ਸ਼ੁਰੂ ਹੋ ਜਾਵੇਗਾ। ਕੁਲਦੀਪ ਸਿੰਘ ਚੱਡਾ ਨੇ ਦੱਸਿਆ ਕਿ ਉਮੀਦ ਹੈ ਕਿ ਵਿਦਿਆਰਥੀਆਂ ਦਾ ਪਹਿਲਾ ਸੈਸ਼ਨ 2023-24 ਵਿਚ ਸ਼ੁਰੂ ਹੋ ਜਾਵੇਗਾ। ਇਸ ਸਕੂਲ ਦੀ ਇਮਾਰਤ ਨੂੰ ਮਨਜ਼ੂਰੀ ਲਈ ਪਿਛਲੇ 2 ਸਾਲ ਤੋਂ ਪੂਰੀ ਵਲੰਟੀਅਰ ਟੀਮ ਵਲੋਂ ਅਣਥੱਕ ਮਿਹਨਤ ਕੀਤੀ ਜਾ ਰਹੀ ਸੀ।

ਦਰਅਸਲ, ਆਸਟ੍ਰੇਲੀਆ ਸਰਕਾਰ ਵੱਲੋਂ ਇਹ ਸਕੂਲ ਐਨਾਵੌਂਗ ਮੈਟਰੋ ਸਟੇਸ਼ਨ ਦੇ ਨੇੜੇ ਬਣਾਇਆ ਜਾਵੇਗਾ। ਇਸ ਸਬੰਧੀ ਅਧਿਕਾਰੀ ਨੇ ਕਿਹਾ ਕਿ ਰਾਜ ਅੰਦਰ ਵੱਖ-ਵੱਖ ਧਾਰਮਿਕ ਭਾਈਚਾਰਿਆਂ ਲਈ ਸਕੂਲ ਪਹਿਲਾਂ ਹੀ ਮੌਜੂਦ ਹਨ, ਪਰ ਸਿੱਖ ਸਕੂਲ ਆਪਣੀ ਕਿਸਮ ਦਾ ਨਵੇਕਲਾ ਸਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਬਹੁਤ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਸਕੂਲ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਸਾਰੇ ਵਿਸ਼ੇ ਵੀ ਪੜ੍ਹਾਏ ਜਾਣਗੇ।

ਦੱਸ ਦੇਈਏ ਕਿ ਇਹ ਸਕੂਲ 10 ਏਕੜ ਜ਼ਮੀਨ ਵਿੱਚ ਬਣਾਇਆ ਜਾਵੇਗਾ। ਇਸ ਸਕੂਲ ਪ੍ਰਾਜੈਕਟ ਲਈ ਸਰਕਾਰ ਵੱਲੋਂ 167 ਮਿਲੀਅਨ ਡਾਲਰ ਤੋਂ ਜ਼ਿਆਦਾ ਦਾ ਬਜਟ ਪ੍ਰਦਾਨ ਕੀਤਾ ਗਿਆ ਹੈ। ਇਸ ਨਵੇਂ ਸਕੂਲ ਬੱਚਿਆਂ ਲਈ ਅਰਲੀ ਲਰਨਿੰਗ ਸੈਂਟਰ ਵੀ ਬਣਾਏ ਜਾਣਗੇ। ਇਸ ਵਿੱਚ ਬੋਰਡਿੰਗ ਆਦਿ ਦੀਆਂ ਸੁਵਿਧਾਵਾਂ ਸਟਾਫ ਅਤੇ ਵਿਦਿਆਰਥੀਆਂ ਦੋਹਾਂ ਲਈ ਹੀ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ ਅੰਦਰਵਾਰ ਅਤੇ ਬਾਹਰਵਾਰ ਦੀਆਂ ਖੇਡਾਂ ਦੇ ਇੰਤਜ਼ਾਮ, ਲਾਇਬ੍ਰੇਰੀ ਆਦਿ ਦੀਆਂ ਥਾਵਾਂ ਵੀ ਬਣਾਈਆਂ ਜਾਣਗੀਆਂ।ਇਸ ਦੌਰਾਨ 280 ਤਾਂ ਉਸਾਰੀ ਲਈ ਰੋਜ਼ਗਾਰ ਪੈਦਾ ਹੋਣਗੇ ਅਤੇ ਇਸ ਤੋਂ ਬਾਅਦ 120 ਆਪ੍ਰੇਸ਼ਨਲ ਰੋਜ਼ਗਾਰ ਵੀ ਮੁਹੱਈਆ ਕਰਵਾਏ ਜਾਣਗੇ ਅਤੇ ਹੋਰ ਹਜ਼ਾਰਾਂ ਹੀ ਲੋਕਾਂ ਨੂੰ ਇਸ ਦਾ ਸਿੱਧੇ ਅਤੇ ਅਸਿੱਧੇ ਤੌਰ ‘ਤੇ ਫਾਇਦਾ ਹੋਵੇਗਾ।

  • 366
  •  
  •  
  •  
  •