ਆਸਟ੍ਰੇਲੀਆ: ਆਰਐਸਐਸ ਤੇ ਵਿਸ਼ਵ ਹਿੰਦੂ ਪਰਿਸ਼ਦ ‘ਤੇ ਪਾਬੰਦੀ ਲਗਾਉਣ ਦਾ ਮੁੱਦਾ ਉੱਠਿਆ

ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ (NSW) ਦੇ ਸੈਨੇਟਰ ਡੇਵਿਡ ਸ਼ੋਅਬ੍ਰਿਜ, ਜੋ ਪਹਿਲਾਂ ਵੀ ਭਾਰਤੀ ਰਾਸ਼ਟਰਵਾਦੀ ਹਿੰਦੂ ਸੰਗਠਨਾਂ ਦੁਆਰਾ ਪੈਦਾ ਕੀਤੇ ਗਏ ਖ਼ਤਰੇ ਵਿਰੁੱਧ ਬੋਲ ਚੁੱਕੇ ਹਨ, ਨੇ ਇੱਕ ਵਾਰ ਫ਼ਿਰ ਇਹ ਮੁੱਦਾ ਚੁੱਕਿਆ ਹੈ। ਹੁਣ ਉਨ੍ਹਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਅਤੇ ਆਰਐਸਐਸ ਨੂੰ ਨਵ-ਨਾਜ਼ੀ ਕਰਾਰ ਦਿੰਦਿਆਂ ਇਸ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ।

ਉਨ੍ਹਾਂ ਨੇ ਪਾਰਲੀਮੈਂਟ ‘ਚ ਹੈਰਿਸ ਪਾਰਕ ਦੀ ਘਟਨਾ ਦਾ ਜ਼ਿਕਰ ਕੀਤਾ, ਜਿਸ ‘ਚ ਸਿੱਖਾਂ ਨੌਜਵਾਨਾਂ ‘ਤੇ ਹਿੰਦੂ ਕੱਟੜਪੰਥੀਆਂ ਵੱਲੋਂ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿ ਇਸ ਹਮਲੇ ਦਾ ਕਾਰਨ ਨੌਜਵਾਨਾਂ ਦੀ ਸਿੱਖ ਪਛਾਣ ਸੀ। ਡੇਵਿਡ ਨੇ ਦੱਸਿਆ ਉਨ੍ਹਾਂ ‘ਚੋਂ ਇੱਕ ਪੀੜਤ ਨੇ ਦੋ ਹਫਤੇ ਪਹਿਲਾਂ ਇੱਕ ਹਮਲਾਵਾਰ ਨੂੰ ਆਰਐਸਐਸ-ਭਾਜਪਾ ਵੱਲੋਂ ਸਪਾਂਸਰ ਕੀਤੀ ਕਾਰ ਰੈਲੀ ਵਿਚ ਹਿੱਸਾ ਲੈਂਦਿਆ ਦੇਖਿਆ ਸੀ। ਉਨ੍ਹਾਂ ਕਿਹਾ, “ਮੈਂ ਕੱਟੜਪੰਥੀ, ਸੱਜੇ ਪੱਖੀ ਹਿੰਦੂ ਰਾਸ਼ਟਰਵਾਦੀ ਭਾਈਚਾਰੇ ਤੋਂ ਇਲਾਵਾ ਕਿਸੇ ਹੋਰ ਭਾਰਤੀ ਭਾਈਚਾਰੇ ਦਾ ਨਾਮ ਕਦੇ ਹਿੰਸਕ ਰਿਪੋਰਟ ਵਿਚ ਨਹੀਂ ਦੇਖਿਆ।”

ਇਸ ਤੋਂ ਪਹਿਲਾਂ ਵੀ ਸਿਡਨੀ ਵਿਚ ਭਾਰਤੀ ਦੂਤਘਰ ਦੇ ਬਾਹਰ ਇਕ ਪ੍ਰੈਸ ਕਾਨਫਰੰਸ ਵਿਚ ਉਨ੍ਹਾਂ ਨੇ ਇਹ ਮੁੱਦਾ ਉਠਾਇਆ ਸੀ ਜਿਸ ਵਿਚ ਹਿੰਦੂ ਅਤਿਵਾਦ ਦੇ ਕਾਰਨ ਦੇਸ਼ ਦੇ ਸਮਾਜਿਕ ਮੇਲ-ਜੋਲ ਨੂੰ ਵਧ ਰਹੇ ਖ਼ਤਰੇ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਆਸਟ੍ਰੇਲੀਅਨ ਅਲਾਇੰਸ ਅਗੇਂਸਟ ਹੇਟ ਐਂਡ ਹਿੰਸਾ ਨੇ ਇਕ ਪ੍ਰੈੱਸ ਕਾਨਫਰੰਸ ਕੀਤੀ ਸੀ।

ਉਨ੍ਹਾਂ ਨੇ ਕਿਹਾ ਸੀ, “ਅੱਜ ਅਸੀਂ ਨਾ ਕੇਵਲ ਭਾਰਤ ਦੇ ਕਿਸਾਨਾਂ ਅਤੇ ਭਾਰਤ ਦੇ ਉਨ੍ਹਾਂ ਭਾਈਚਾਰਿਆਂ ਨਾਲ ਇਕਜੁਟਤਾ ਦਿਖਾਉਣ ਲਈ ਆਏ ਹਾਂ, ਸਗੋਂ ਸੱਜੇ ਪੱਖੀ ਭਾਰਤੀ ਰਾਸ਼ਟਰਵਾਦੀਆਂ ਅਤੇ ਅਸਹਿਣਸ਼ੀਲ ਮੋਦੀ ਸਰਕਾਰ ਦੇ ਵਿਰੁੱਧ ਖੜ੍ਹੇ ਹਨ। ਉਨ੍ਹਾਂ ਚੇਤਾਵਨੀ ਦਿੱਤੀ ਸੀ ਕਿ ਸਿੱਖ ਭਾਈਚਾਰੇ ਦੇ ਖ਼ਿਲਾਫ਼ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਹਨ। ਅਸੀਂ ਸਿੱਖ ਗੁਰਦਆਰਿਆਂ ‘ਤੇ ਹਿੰਦੂ ਸੰਗਠਨਾਂ ਵੱਲੋਂ ਹਮਲਾ ਕਰਦਿਆਂ ਹੋਏ ਦੇਖ ਰਹੇ ਹਾਂ। ਇਹ ਖਤਮ ਹੋਣਾ ਚਾਹੀਦਾ ਹੈ। ਆਸਟਰੇਲੀਆ ਵਰਗੇ ਸਫਲ ਅਤੇ ਬਹੁ-ਸੱਭਿਆਚਾਰਕ ਸਮਾਜ ਵਿੱਚ ਇਸਦੀ ਕੋਈ ਥਾਂ ਨਹੀਂ ਹੈ।

  • 4K
  •  
  •  
  •  
  •