ਪੜ੍ਹੋ, ਪੰਜਾਬ ਸਰਕਾਰ ਨੇ ਬਜਟ 2021-22 ‘ਚ ਕੀਤੇ ਕਿਹੜੇ-ਕਿਹੜੇ ਐਲਾਨ

ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸਾਲ 2021-22 ਲਈ 1,68,015 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ 24,240 ਕਰੋੜ ਰੁਪਏ ਵਿੱਤੀ ਘਾਟਾ ਪਿਆ ਹੈ। ਪੰਜਾਬ ਸਿਰ 31 ਮਾਰਚ 2021 ਤੱਕ ਕੁੱਲ੍ਹ 2,52,880 ਕਰੋੜ ਰੁਪਏਕਰਜ਼ਾ ਹੈ। ਸਾਲ 2021-22 ਦੌਰਾਨ ਕਰਜ਼ਾ ਵੱਧ ਕੇ 2,73,703 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ।

ਮਨਪ੍ਰੀਤ ਬਾਦਲ ਨੇ ਬਜਟ ਪੇਸ਼ ਕਰਦੇ ਹੋਏ ਜੋ ਭਾਸ਼ਣ ਦਿੱਤਾ ਉਸ ਦੇ ਮੁੱਖ ਨੁਕਤੇ ਕੁੱਝ ਇਸ ਪ੍ਰਕਾਰ ਹਨ

 • ਬੁਢਾਪਾ ਪੈਨਸ਼ਨ ਵਧਾ ਕੇ 1500 ਰੁਪਏ ਕੀਤੀ
 • ਵਿਧਵਾ ਪੈਨਸ਼ਨ 750 ਤੋਂ ਵਧਾ ਕੇ 1500 ਕਰ ਦਿੱਤੀ ਗਈ
 • ਸ਼ਗਨ ਸਕੀਮ ਨੂੰ 21000 ਤੋਂ ਵਧਾ ਕੇ 51 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ।
 • ਸਰਕਾਰੀ ਬੱਸਾਂ ’ਚ ਔਰਤਾਂ ਤੇ ਵਿਦਿਆਰਥੀਆਂ ਲਈ ਮੁਫ਼ਤ ਸਫ਼ਰ ਦੀ ਸਹੂਲਤ
 • ਅੱਠ ਨਵੇਂ ਜੱਚਾ ਬੱਚਾ ਤੇ ਬਾਲ ਸਿਹਤ ਵਿੰਗ
 • ਅਸ਼ੀਰਵਾਦ ਸਕੀਮ ਤਹਿਤ ਮਿਲਣ ਵਾਲੀ ਰਾਸ਼ੀ ਨੂੰ 21000 ਤੋਂ ਵਧਾ ਕੇ 51000 ਕੀਤਾ
 • ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਅਪਗ੍ਰੇਡੇਸ਼ਨ ਲਈ 92 ਕਰੋੜ ਰੁਪਏ
 • ਮੁੱਲਾਂਪੁਰ ’ਚ ਟਾਟਾ ਮੈਮੋਰੀਅਲ ਹਸਪਤਾਲ ਦੀ ਇਕਾਈ ਨੂੰ 450 ਕਰੋੜ ਦੀ ਲਾਗਤ ਨਾਲ ਪੂਰਾ ਕਰਨਾ
 • ਸੂਬੇ ’ਚ 650 ਕਰੋੜ ਰੁਪਏ ਦੀ ਲਾਗਤ ਨਾਲ ਕਪੂਰਥਲਾ ਤੇ ਹੁਸ਼ਿਆਰਪੁਰ ’ਚ ਦੋ ਨਵੇਂ ਮੈਡੀਕਲ ਕਾਲਜਾਂ ਤੇ ਹਸਪਤਾਲ ਦਾ ਐਲਾਨ
 • ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੇ ਮੁਹਾਲੀ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਿਰੋਲੋਜੀ ’ਚ ਵਿਰੋਲੋਜੀ ਕੇਂਦਰਾਂ ਦੀ ਸਥਾਪਨਾ
 • 523 ਕਰੋੜ ਰੁਪਏ ਦੇ ਕੋਪੋਰੇਟਿਵ ਕਰਜ਼ ਨੂੰ ਮਾਫ਼ ਕਰਨ ਦੀ ਤਜਵੀਜ਼ ਬਜਟ ਵਿੱਚ ਰੱਖੀ ਗਈ ਹੈ।
 • ਮੈਡੀਕਲ ਸਿੱਖਿਆ ਅਤੇ ਖੋਜ ਲਈ 1008 ਕਰੋੜ ਰੁਪਏ ਰੱਖਿਆ ਗਿਆ ਹੈ।
 • ਕਿਸਾਨਾਂ ਲਈ 7180 ਕਰੋੜ ਰੁਪਏ ਮੁਫ਼ਤ ਲਈ ਬਿਜਲੀ ਲਈ ਰੱਖਿਆ ਅਤੇ ਕਿਸਾਨਾਂ ਦੀ ਕਰਜ਼ ਮੁਆਫੀ ਵਿੱਚੋਂ 1186 ਕਰੋੜ ਡੈਥ ਰਲੀਫ ਵਾਸਤੇ ਰੱਖਿਆ ਗਿਆ ਹੈ ਅਤੇ ਭੂਮੀਹੀਣ ਮਜ਼ਦੂਰਾਂ ਲਈ ਰੱਖਿਆ ਗਿਆ 526 ਕਰੋੜ ਰੁਪਏ ਰੱਖੇ ਗਏ ਹਨ।
 • ਪੰਜਾਬ ਸਰਕਾਰ ਦੀ ਸਮਾਰਟਫੋਨ ਸਕੀਮ ਲਈ 100 ਕਰੋੜ ਰੁਪਏ ਰੱਖੇ ਗਏ ਹਨ।
 • ਸਿਹਤ ਮਿਸ਼ਨ ਅਧੀਨ 1060 ਕਰੋੜ ਰੁਪਏ ਰੱਖੇ ਗਏ।
 • ਜਣੇਪਾ ਤੇ ਬਾਲ ਸਿਹਤ ਵਿੰਗਾਂ ਲਈ 57 ਕਰੋੜ ਰੁਪਏ ਰੱਖੇ ਗਏ।
 • 48,989 ਸਰਕਾਰੀ ਨੌਕਰੀਆਂ ਦੇਣ ਦਾ ਐਲਾਨ
 • ਹੈਲਥ ਮਿਸ਼ਨ ਤਹਿਤ 3 ਡਰੱਗ ਵੇਅਰ ਹਾਊਸਾਂ ਦੀ ਉਸਾਰੀ ਲਈ 11 ਕਰੋੜ ਰੁਪਏ ਰੱਖੇ ਗਏ।
 • ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਲਈ 150 ਕਰੋੜ ਰੁਪਏ ਰੱਖੇ ਗਏ।
 • ਸਕੂਲ ਸਿੱਖਿਆ ਲਈ 11,161 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ। 14 ਹਜ਼ਾਰ ਸਕੂਲਾਂ ਵਿੱਚ ਅੰਗਰੇਜ਼ੀ ਮੀਡੀਅਮ ਦਾ ਬਦਲ ਦਿੱਤਾ ਹੈ।
 • ਸਰਕਾਰ ਨੇ 14,957 ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੈਂਡਰੀ ਸਕੂਲਾਂ ਵਿਚ 3,71,802 ਵਿਦਿਆਰਥੀਆਂ ਨੂੰ ਪੜ੍ਹਨ ਲਈ ਵਿਕਲਪ ਵਜੋਂ ਅੰਗਰੇਜ਼ੀ ਨੂੰ ਮਾਧਿਅਮ ਦੇ ਤੌਰ ‘ਤੇ ਸ਼ੁਰੂ ਕੀਤਾ ਹੈ।
 • ਪੀਣ ਯੋਗ ਪਾਣੀ ਸਪਲਾਈ ਕਰਨ ਦੇ ਟੀਚਿਆਂ ਦੀ ਪ੍ਰਾਪਤੀ ਲਈ 2148 ਕਰੋੜ ਰੱਖੇ ਗਏ।
 • ਫਰੀਡਮ ਫਾਈਟਰਾਂ ਦੀ ਪੈਨਸ਼ਨ 7500 ਰੁਪਏ ਤੋਂ ਵਧਾ ਕੇ 9400 ਰੁਪਏ ਕੀਤੀ।
 • ਪੰਜਾਬੀ ਸਾਹਿਤ ਰਤਨ ਪੁਰਸਕਾਰ ਦੀ ਰਾਸ਼ੀ ਵਧਾ ਕੇ 10 ਲੱਖ ਤੋਂ 20 ਲੱਖ ਰੁਪਏ ਕੀਤੀ ਗਈ।
 • ਸ਼੍ਰੋਮਣੀ ਪੁਰਸਕਾਰਾਂ ਦੀ ਰਕਮ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕੀਤੀ ਗਈ।
 • ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਰਜ਼ ਦੇਣਦਾਰੀ ਦਾ ਹਿਸਾਬ ਬਰਾਬਰ ਕਰਨ ਲਈ 90 ਕਰੋੜ ਦੀ ਵਿਸ਼ੇਸ਼ ਗਰਾਂਟ।

ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਸ਼ੁਰੂ ਹੋਇਆ ਸੀ, ਜੋ ਕਿ 10 ਮਾਰਚ ਤੱਕ ਚੱਲੇਗਾ। ਇਹ ਮੌਜੂਦਾ ਕੈਪਟਨ ਸਰਕਾਰ ਦੇ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਣ ਕਰਕੇ ਇਸਨੂੰ ਕਾਫੀ ਅਹਿਮ ਮੰਨਿਆ ਜਾਂਦਾ ਹੈ ਕਿਉਂਕਿ ਅਗਲੇ ਸਾਲ ਵਿਚ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ।

 • 46
 •  
 •  
 •  
 •