ਅਮਰੀਕਾ: ਹੋਲੀਓਕੇ ਸ਼ਹਿਰ ਨੇ ਪਹਿਲੀ ਚੇਤ ਨੂੰ ‘ਸਿੱਖ ਨਵੇਂ ਸਾਲ’ ਵਜੋਂ ਦਿੱਤੀ ਮਾਨਤਾ

ਜਿੱਥੇ ਭਾਰਤ ਦੇ ਵਿਚ ਸਿੱਖ ਆਪਣੀ ਵੱਖਰੀ ਪਛਾਣ ਦੇ ਲਈ ਜੱਦੋ-ਜਹਿਦ ਕਰ ਰਹੇ ਹਨ, ਉੱਥੇ ਹੀ ਵਿਦੇਸ਼ਾਂ ਦੇ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਮਿਲ ਰਹੀ ਹੈ। ਜਿਸ ਦੇ ਚੱਲਦਿਆਂ ਹੁਣ ਇੱਕ ਹੋਰ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਹੁਣ ਅਮਰੀਕਾ ਵਿਚ ਮੈਸੇਚਿਉਸੇਟਸ ਸਟੇਟ ਦੇ ਸ਼ਹਿਰ ਹੋਲੀਓਕੇ ਵਿਚ ਇੱਕ ਚੇਤ (14 ਮਾਰਚ) ਨੂੰ ‘ਸਿੱਖ ਨਵੇਂ ਸਾਲ’ ਵਜੋਂ ਮਾਨਤਾ ਮਿਲ ਗਈ ਹੈ।

ਵਰਲਡ ਸਿੱਖ ਪਾਰਲੀਮੈਂਟ ਦੇ ਯਤਨਾਂ ਸਦਕਾ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਹੁੰਦੇ ਰਹਿਣਗੇ ਜਿਸ ਦੇ ਨਾਲ ਹੀ ਸਾਡੀ ਸਹੀ ਪਹਿਚਾਣ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦਾ ਪ੍ਰਚਾਰ ਪ੍ਰਸਾਰ ਹੁੰਦਾ ਰਹੇਗਾ। ਇਸ ਨਾਲ ਸਿੱਖ ਵਿਰੋਧੀ ਅਨਸਰਾਂ ਨੂੰ ਖ਼ਾਲਸੇ ਦੀ ਨਿਵੇਕਲੀ ਪਹਿਚਾਣ ਦਾ ਅਹਿਸਾਸ ਵੀ ਹੁੰਦਾ ਰਹੇਗਾ ।

  • 158
  •  
  •  
  •  
  •