ਕਿਸਾਨ ਸੰਘਰਸ਼ ਦੀ ਬਹਿਸ ਕਾਰਨ ਭਾਰਤ ਨੇ ਬਰਤਾਨਵੀ ਸਫ਼ੀਰ ਨੂੰ ਕੀਤਾ ਤਲਬ

ਭਾਰਤ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਆਪਣਾ ਵਿਰੋਧ ਜਤਾਇਆ। ਭਾਰਤ ਨੇ ਸਖ਼ਤ ਸ਼ਬਦਾਂ ਵਿੱਚ ਬ੍ਰਿਟੇਨ ਦੀ ਸੰਸਦ ਵਿਚ ਬੀਤੇ ਦਿਨ ਭਾਰਤ ਦੇ ਕਿਸਾਨੀ ਮੁੱਦੇ ਬਾਰੇ ਕੀਤੀ ਗਈ ਚਰਚਾ ‘ਤੇ ਆਪਣਾ ਇਤਰਾਜ਼ ਜ਼ਾਹਰ ਕੀਤਾ। ਬ੍ਰਿਟਿਸ਼ ਰਾਜਦੂਤ ਐਲੈਕਸ ਐਲਿਸ ਨੂੰ ਵਿਦੇਸ਼ ਸਕੱਤਰ ਹਰਸ਼ ਸ਼ਰਿੰਗਲਾ ਨੇ ਤਲਬ ਕੀਤਾ ਸੀ ਅਤੇ ਇੱਕ ਬਿੰਦੂ ਰਸਮੀ ਕੂਟਨੀਤਕ ਨੁਮਾਇੰਦਗੀ ਕੀਤੀ।

ਦੱਸਣਯੋਗ ਹੈ ਕਿ ਬ੍ਰਿਟੇਨ ਦੀ ਸੰਸਦ ਵਿੱਚ ਬੀਤੇ ਦਿਨ ਇੱਕ ਵਾਰ ਮੁੜ ਤੋਂ ਭਾਰਤ ਦੇ ਕਿਸਾਨੀ ਅੰਦੋਲਨ ਦਾ ਮੁੱਦਾ ਚੁੱਕਿਆ ਗਿਆ ਸੀ। ਬ੍ਰਿਟਿਸ਼ ਸੰਸਦ ਦੇ ਵੈਸਟਮਿਨਸਟਰ ਹਾਲ ਵਿਖੇ ਹੋਈ ਇਸ ਵਿਚਾਰ-ਵਟਾਂਦਰੇ ਵਿਚ ਬ੍ਰਿਟਿਸ਼ ਦੇ 18 ਸੰਸਦ ਮੈਂਬਰਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 17 ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਲੇਬਰ ਪਾਰਟੀ ਨੇ ਇਸ ਵਿਚਾਰ ਵਟਾਂਦਰੇ ਦੀ ਮੰਗ ਕੀਤੀ।

ਉਧਰ ਭਾਰਤ ਨੇ ਵਿਦੇਸ਼ੀ ਸੰਸਦ ਵਿਚ ਹੋਏ ਇਸ ਵਿਚਾਰ-ਵਟਾਂਦਰੇ ਦਾ ਸਖ਼ਤ ਵਿਰੋਧ ਕੀਤਾ ਹੈ। ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਸੰਸਦ ਮੈਂਬਰਾਂ ਨੇ ਵਿਚਾਰ ਵਟਾਂਦਰੇ ਦੌਰਾਨ ਝੂਠੇ ਤੱਥ ਪੇਸ਼ ਕੀਤੇ। ਸਾਨੂੰ ਅਫਸੋਸ ਹੈ ਕਿ ਵਿਚਾਰ-ਵਟਾਂਦਰੇ ਦੌਰਾਨ ਇਹ ਸੰਤੁਲਿਤ ਬਹਿਸ ਦੀ ਬਜਾਏ ਝੂਠੇ ਦਾਅਵਿਆਂ ਅਤੇ ਆਧਾਰਹੀਣ ਤੱਥਾਂ ਦੇ ਅਧਾਰ ਤੇ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੀਡੀਆ ਭਾਰਤ ਵਿੱਚ ਮੌਜੂਦ ਹੈ ਅਤੇ ਸਾਰੇ ਅੰਦੋਲਨ ਨੂੰ ਸੁਲਝਾਉਣ ਲਈ ਗੱਲਬਾਤ ਨੂੰ ਵੇਖ ਚੁੱਕੇ ਹਨ। ਭਾਰਤ ਵਿਚ ਮੀਡੀਆ ਦੀ ਆਜ਼ਾਦੀ ਦੀ ਘਾਟ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

  • 525
  •  
  •  
  •  
  •