ਸਵਿਟਜ਼ਰਲੈਂਡ ਵਿਚ ਬੁਰਕਾ ਪਹਿਨਣ ‘ਤੇ ਪਾਬੰਦੀ ਖਿਲਾਫ਼ ਰੈਫਰੈਂਡਮ

ਯੂਰਪ ਵਿਚ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਨੂੰ ਅੱਜ ਵੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਕਈ ਯੂਰਪੀਅਨ ਦੇਸ਼ਾਂ ਵਿਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਸਵਿਟਜ਼ਰਲੈਂਡ ਵਿਚ ਐਤਵਾਰ ਨੂੰ ਜਨਤਕ ਥਾਂਵਾਂ ‘ਤੇ ਪੂਰੇ ਚਿਹਰੇ ਨੂੰ ਢੱਕਣ ਦੇ ਵਿਰੁੱਧ ਵੋਟਿੰਗ ਕੀਤੀ ਗਈ, ਜਿਸ ਵਿਚ ਬੈਂਨ ਦੇ ਹੱਕ ਵਿਚ ਵਧੇਰੇ ਸਮਰਥਨ ਮਿਲਿਆ। ਬੁਰਕਾ ਬੈਨ ਹੋਣ ਨੂੰ ਸਮਰਥਕਾਂ ਨੇ ਇਸਲਾਮ ਦੇ ਖ਼ਿਲਾਫ਼ ਇੱਕ ਵੱਡਾ ਕਦਮ ਦੱਸਿਆ।

ਦੱਸ ਦਈਏ ਕਿ ਵੋਟਿੰਗ ਦੇ ਅਧਿਕਾਰਤ ਨਤੀਜਿਆਂ ‘ਚ 51.21 ਪ੍ਰਤੀਸ਼ਤ ਵੋਟਰ ਅਤੇ ਸੰਘੀ ਸਵਿਟਜ਼ਰਲੈਂਡ ਵਿੱਚ ਬਹੁਤੇ ਕੈਂਟਨ ਰਾਜਾਂ ਨੇ ਇਸ ਪਾਬੰਦੀ ਦਾ ਸਮਰਥਨ ਕੀਤਾ ਹੈ। ਲਗਭਗ 1,426,992 ਵੋਟਰ ਪਾਬੰਦੀ ਦੇ ਸਮਰਥਨ ਵਿਚ ਸੀ, ਜਦਕਿ 1,359,621 ਯਾਨੀ 50.8 ਪ੍ਰਤੀਸ਼ਤ ਇਸ ਦੇ ਵਿਰੁੱਧ ਸਨ। ਕਥਿਤ ਤੌਰ ‘ਤੇ ਐਂਟੀ-ਬੁਰਕਾ ਪਾਬੰਦੀ ‘ਤੇ ਵੋਟਿੰਗ ਸਵਿਟਜ਼ਰਲੈਂਡ ਵਿਚ ਹੋ ਰਹੀ ਹੈ, ਜਦੋਂ ਕਈ ਯੂਰਪੀਅਨ ਦੇਸ਼ਾਂ ਅਤੇ ਮੁਸਲਿਮ ਬਹੁਗਿਣਤੀ ਦੇਸ਼ਾਂ ਵਿਚ ਬੁਰਕੇ ‘ਤੇ ਪਾਬੰਦੀ ਲਗਾਈ ਹੋਈ ਹੈ। ਇਹ ਵੋਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਕੋਰੋਨਾ ਵਾਇਰਸ ਕਾਰਨ ਦੁਕਾਨਾਂ ਅਤੇ ਜਨਤਕ ਆਵਾਜਾਈ ਵਿਚ ਫੇਸ ਮਾਸਕ ਲਾਜ਼ਮੀ ਹਨ।

ਸਵਿਟਜ਼ਰਲੈਂਡ ਵਿਚ ਮੁਸਲਮਾਨਾਂ ਦੀ ਕੇਂਦਰੀ ਕੌਂਸਲ ਨੇ ਕਿਹਾ,“ਅੱਜ ਦਾ ਫੈਸਲਾ ਪੁਰਾਣੇ ਜ਼ਖ਼ਮ ਖੋਲ੍ਹਦਾ ਹੈ, ਕਾਨੂੰਨੀ ਅਸਮਾਨਤਾ ਦੇ ਸਿਧਾਂਤ ਦਾ ਹੋਰ ਵਿਸਥਾਰ ਕਰਦਾ ਹੈ ਅਤੇ ਮੁਸਲਿਮ ਘੱਟ ਗਿਣਤੀਆਂ ਨੂੰ ਬਾਹਰ ਕੱਢਣ ਦੇ ਸਪਸ਼ਟ ਸੰਕੇਤ ਭੇਜਦਾ ਹੈ। ਉਨਾ ਸਵਿਸ ਵਿਚ ਜਿਹਨਾਂ ਬੀਬੀਆਂ ਨੂੰ ਬੁਰਕਾ ਪਹਿਨਣ ‘ਤੇ ਜੁਰਮਾਨੇ ਹੋਏ ਉਹਨਾਂ ਦੀ ਕਾਨੂੰਨੀ ਲੜਾਈ ਲੜਨ ਲਈ ਦਾ ਵੀ ਵਾਅਦਾ ਕੀਤਾ।

  • 79
  •  
  •  
  •  
  •