ਭਾਰਤ-ਚੀਨ ਟਕਰਾਅ ਦੌਰਾਨ ਅਮਰੀਕਾ ਨੇ ਭਾਰਤ ਨੂੰ ਦਿੱਤੀ ਸੀ ਖੁਫੀਆ ਜਾਣਕਾਰੀ ਤੇ ਹੋਰ ਮਦਦ

ਚੀਨ ਨਾਲ ਸਰਹੱਦ ’ਤੇ ਹਾਲੀਆ ਸੰਕਟ ਦੌਰਾਨ ਭਾਰਤ ਦੀ ਮਦਦ ਕਰਦੇ ਹੋਏ ਅਮਰੀਕਾ ਨੇ ਕੁਝ ਸੂਚਨਾਵਾਂ, ਬਰਫੀਲੀ ਠੰਡ ਤੋਂ ਬਚਾਉਣ ਵਾਲੇ ਕੱਪੜੇ ਅਤੇ ਕੁੱਝ ਹੋਰ ਯੰਤਰ ਮੁਹੱਈਆ ਕੀਤੇ ਸਨ। ਅਮਰੀਕੀ ਰੱਖਿਆ ਮੰਤਰਾਲਾ ਪੈਂਟਾਗਨ ਦੇ ਇਕ ਚੋਟੀ ਦੇ ਕਮਾਂਡਰ ਨੇ ਅਮਰੀਕਾ ਦੇ ਸੰਸਦ ਮੈਂਬਰਾਂ ਨੂੰ ਇਹ ਜਾਣਕਾਰੀ ਦਿੱਤੀ।

ਅਮਰੀਕਾ ਦੇ ਹਿੰਦ-ਪ੍ਰਸ਼ਾਂਤ ਕਮਾਨ ਦੇ ਕਮਾਂਡਰ ਐਡਮਿਰਲ ਫਿਲਿਪਸ ਡੇਵਿਡਸਨ ਨੇ ਮੰਗਲਵਾਰ ਨੂੰ ਅਮਰੀਕੀ ਸੰਸਦ ਦੇ ਉੱਚ ਸਦਨ ਸੀਨੇਟ ਦੀ ਸ਼ਕਤੀਸ਼ਾਲੀ ਸ਼ਸਤਰ ਸੇਵਾਵਾਂ ਸਮਿਤੀ ਤੋਂ ਇਹ ਵੀ ਕਿਹਾ ਕਿ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਚੀਨ ਦੀ ਹਾਲੀਆ ਸਰਗਰਮੀਆਂ ਨੇ ਭਾਰਤ ਨੂੰ ਇਹ ਸੋਚਣ ਲਈ ਵੀ ਪ੍ਰੇਰਿਤ ਕੀਤਾ ਕਿ ਉਸਦੀ ਆਪਣੀਆਂ ਰੱਖਿਆਤਮਕ ਲੋੜਾਂ ਲਈ ਹੋਰ ਦੇਸ਼ਾਂ ਨਾਲ ਕੀ ਸਹਿਯੋਗੀ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਇਸ ਸੰਦਰਭ ’ਚ ‘ਕਵਾਡ’ ਵਿਚ ਆਪਣੀ ਭੂਮਿਕਾ ਮਜ਼ਬੂਤ ਕਰੇਗਾ। ਐਡਮਿਰਲ ਡੇਵਿਡਸਨ ਨੇ ਸੰਸਦੀ ਸੁਣਵਾਈ ਦੌਰਾਨ ਸੰਸਦ ਮੈਂਬਰਾਂ ਨੂੰ ਕਿਹਾ ਕਿ ਭਾਰਤ ਦੀ ਨੀਤੀ ਲੰਬੇ ਸਮੇਂ ਤੋਂ ਰਣਨੀਤਕ ਖੁਦ ਮੁਖਤਿਆਰ ਦੀ ਰਹੀ ਹੈ ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਉਹ ਗੁੱਟ-ਨਿਰਪੱਖ ਦੀ ਨੀਤੀ ਦਾ ਸਮਰਥਕ ਰਿਹਾ ਹੈ, ਪਰ ਮੈਨੂੰ ਲਗਦਾ ਹੈ ਕਿ ਐੱਲ. ਏ. ਸੀ. ’ਤੇ ਹੋਈਆਂ ਸਰਗਰਮੀਆਂ ਨੇ ਯਕੀਨੀ ਤੌਰ ’ਤੇ ਉਨ੍ਹਾਂ ਨੂੰ (ਭਾਰਤ ਨੂੰ) ਇਸ ਵਿਸ਼ੇ ’ਤੇ ਵਿਚਾਰ ਕਰਨ ਲਈ ਪ੍ਰੇਰਿਤ ਕੀਤਾ ਕਿ ਉਸਦੀ ਆਪਣੀ ਰੱਖਿਆਤਮਕ ਲੋੜਾਂ ਦੇ ਲਈ ਦੂਸਰੇ ਮਾਧਿਅਮ ਨਾਲ ਕੀ ਸਹਿਯੋਗੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਉਸ ਸੰਕਟ ਦੌਰਾਨ ਭਰਤ ਨੂੰ ਕੁਝ ਸੂਚਨਾ, ਬਰਫੀਲੇ ਮੌਸਮ ਤੋਂ ਬਚਾਉਣ ਵਾਲੀ ਕੱਪੜੇ, ਕੁਝ ਹੋਰ ਯੰਤਰ ਮੁਹੱਈਆ ਕੀਤੀਆਂ। ਨਾਲ ਹੀ, ਪਿਛਲੇ ਕਈ ਸਾਲਾਂ ਤੋਂ ਅਸੀਂ ਆਪਣੇ ਸਮੁੰਦਰੀ ਸਹਿਯੋਗ ਨੂੰ ਵਧਾ ਰਹੇ ਹਾਂ। ਚੀਨ ਨੇ ਪਿਛਲੇ ਸਾਲ ਮਈ ’ਚ ਪੂਰਬੀ ਲੱਦਾਖ ’ਚ ਪੌਂਗੋਂਗ ਝੀਲ ਵਰਗੇ ਵਿਵਾਦਪੂਰਨ ਇਲਾਕਿਆਂ ’ਚ 60,000 ਤੋਂ ਜ਼ਿਆਦਾ ਫੌਜੀ ਤਾਇਨਾਤ ਕਰ ਦਿੱਤੇ ਸਨ। ਇਸ ’ਤੇ ਭਾਰਤ ਨੇ ਵੀ ਆਪਣੀਆਂ ਫੌਜਾਂ ਤਾਇਨਾਤ ਕੀਤੀਆਂ ਅਤੇ ਇਸ ਕਾਰਣ 8 ਮਹੀਨਿਆਂ ਤਕ ਅੜਿੱਕਾ ਬਣਿਆ ਰਿਹਾ।

  • 46
  •  
  •  
  •  
  •