ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਕਮਰੇ ਦਾ ਤਾਲਾ ਤੋੜ ਕੇ ਸਾਮਾਨ ਕੀਤਾ ਬਾਹਰ

ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਕਮਰੇ ਦਾ ਬੁੱਧਵਾਰ ਨੂੰ ਤਾਲਾ ਤੋੜ ਕੇ ਸਾਮਾਨ ਬਾਹਰ ਕਰਨ ਦਾ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਸੂਚਨਾ ਮਿਲਣ ‘ਤੇ ਥਾਣਾ ਇੰਚਾਰਜ ਗੌਰੀਸ਼ੰਕਰ ਗੁਪਤਾ ਮਾਮਲੇ ਦੀ ਛਾਣਬੀਣ ਕਰਨ ਪੁੱਜੇ। ਥਾਣਾ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਉਥੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਇਸ ਮਾਮਲੇ ‘ਚ ਕੁਝ ਵੀ ਬੋਲਣ ਤੋਂ ਇਨਕਾਰ ਕਰ ਰਹੇ ਹਨ।

ਯਾਦ ਰਹੇ ਕਿ ਤਿੰਨ ਮਾਰਚ, 2019 ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਜਥੇਦਾਰ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਪਿਛਲੇ ਵਰ੍ਹੇ ਪ੍ਰਬੰਧਕ ਕਮੇਟੀ ਨੇ ਕਮਰਾ ਖਾਲੀ ਕਰਨ ਦਾ ਨਿਰਦੇਸ਼ ਦਿੱਤਾ ਸੀ। ਸਾਬਕਾ ਜਥੇਦਾਰ ਨੇ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਅਹੁਦੇ ਨੂੰ ਲੈ ਕੇ ਜ਼ਿਲ੍ਹਾ ਜੱਜ ਕੋਲ ਮਾਮਲਾ ਚੱਲ ਰਿਹਾ ਹੈ। ਸਤੰਬਰ, 2019 ਨੂੰ ਗਿਆਨੀ ਰਣਜੀਤ ਸਿੰਘ ਗੌਹਰ-ਏ-ਮਸਕੀਨ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਜਥੇਦਾਰ ਬਣਾਇਆ ਗਿਆ। ਉਹ ਉਸ ਸਮੇਂ ਤੋਂ ਨਾਲ ਦੇ ਕਮਰੇ ‘ਚ ਰਹਿ ਰਹੇ ਹਨ। ਥਾਣਾ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਦੇਖਿਆ ਕਿ ਕਮਰੇ ‘ਚ ਤਾਲਾ ਲੱਗਾ ਹੈ ਤੇ ਸਾਮਾਨ ਪੌੜੀ ਕੋਲ ਪਿਆ ਹੈ। ਜਾਂਚ ਕੀਤੀ ਜਾ ਰਹੀ ਹੈ। ਉਥੇ ਥਾਣੇ ਪੁੱਜੇ ਐੱਸਡੀਓ ਮੁਕੇਸ਼ ਰੰਜਨ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਦਾ ਅੰਦਰੂਨੀ ਮਾਮਲਾ ਹੈ। ਉਥੋਂ ਸ਼ਿਕਾਇਤ ਆਉਣ ‘ਤੇ ਕਾਰਵਾਈ ਹੋਵੇਗੀ। ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਫੋਨ ‘ਤੇ ਦੱਸਿਆ ਕਿ ਗ਼ੈਰ-ਕਾਨੂੰਨੀ ਢੰਗ ਨਾਲ ਉਸ ਦੇ ਬੰਦ ਕਮਰੇ ਦਾ ਤਾਲਾ ਤੋੜਿਆ ਗਿਆ ਹੈ। ਉਹ ਛੇਤੀ ਪਟਨਾ ਸਾਹਿਬ ਪੁੱਜ ਕੇ ਪੂਰੇ ਮਾਮਲੇ ਨੂੰ ਸਮਝ ਕੇ ਕਾਨੂੰਨੀ ਕਾਰਵਾਈ ਕਰਨਗੇ।

  • 230
  •  
  •  
  •  
  •