ਅਮਰੀਕਾ ਦੇ ਕਨੈਕਟੀਕਟ ਸੂਬੇ ਨੇ 11 ਮਾਰਚ ਨੂੰ ‘ਸਿੱਖ ਨਿਸ਼ਾਨ ਸਾਹਿਬ ਦਿਵਸ’ ਵਜੋਂ ਮਾਨਤਾ ਦਿੱਤੀ

ਸਿੱਖ ਕੌਮ ਲਈ ਹੁਣ ਅਮਰੀਕਾ ਤੋਂ ਇੱਕ ਹੋਰ ਖੁਸ਼ੀ ਅਤੇ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਅਮਰੀਕਾ ਦੇ ਸੂਬੇ ਕਨੈਕਟੀਕਟ ਨੇ 11 ਮਾਰਚ ਨੂੰ ਦਿੱਲੀ ਲਾਲ ਕਿਲ੍ਹੇ ਉੱਪਰ ਫ਼ਤਿਹ ਪਾਉਣ ਅਤੇ ਕੇਸਰੀ ਨਿਸ਼ਾਨ ਸਾਹਿਬ ਝਲਾਉਣ ਦੇ ਦਿਨ ਨੂੰ ‘ਸਿੱਖ ਨਿਸ਼ਾਨ ਸਾਹਿਬ ਦਿਵਸ’ ਵਜੋਂ ਮਾਨਤਾ ਦਿੱਤੀ ਹੈ। ਹੁਣ ਇਹ ਦਿਨ ਅਮਰੀਕਾ ਦੇ ਰਿਕਾਰਡ ਵਿਚ ਇੱਕ ਇਤਿਹਾਸਕ ਦਿਨ ਵਜੋਂ ਦਰਜ ਹੋ ਗਿਆ ਹੈ। ਇਹ ਕਾਰਜ ਭਾਈ ਸਵਰਨਜੀਤ ਸਿੰਘ ਖਾਲਸਾ ਅਤੇ ਵਰਲਡ ਸਿੱਖ ਪਾਰਲੀਮੈਟ ਦੇ ਯਤਨਾਂ ਸਦਕਾ ਸੰਭਵ ਹੋ ਸਕਿਆ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਨੈਕਟੀਕਟ ਸੂਬੇ ਵਿਚ ਸਿੱਖਾਂ ਨੂੰ ਬਣਦਾ ਮਾਣ ਦਿੱਤਾ ਗਿਆ ਹੈ। ਜਿਸ ਦੇ ਵਿਚ ਸਿੱਖਾਂ ਦੇ ਨਵੇਂ ਸਾਲ 14 ਮਾਰਚ (ਪਹਿਲੀ ਚੇਤ) ਨੂੰ ‘ਸਿੱਖ ਨਵੇਂ ਸਾਲ’, 14 ਅਪ੍ਰੈਲ ਖ਼ਾਲਸਾ ਸਾਜਣਾ ਦਿਵਸ ਨੂੰ ‘ਸਿੱਖ ਨੈਸ਼ਨਲ ਡੇਅ’, ਜੂਨ ਦੇ ਪਹਿਲੇ ਹਫ਼ਤੇ ਨੂੰ ਘੱਲੂਘਾਰੇ ਹਫ਼ਤੇ ਦੇ ਤੌਰ ‘ਤੇ ‘ਸਿੱਖ ਮੈਮੋਰੀਅਲ ਡੇਅ’, ਨਵੰਬਰ ਦੇ ਪਹਿਲੇ ਹਫ਼ਤੇ ਨੂੰ ‘ਸਿੱਖ ਨਸਲਕੁਸ਼ੀ ਯਾਦ ਦਿਵਸ’ ਵਜੋਂ ਮਾਨਤਾ ਦਿੱਤੀ ਗਈ ਹੈ। ਹੁਣ ਸਿੱਖ ਨਿਸ਼ਾਨ ਸਾਹਿਬ ਨੂੰ ਮਾਨਤਾ ਦੇਣ ਤੋਂ ਬਾਅਦ ਭਾਈ ਜਗਤਾਰ ਸਿੰਘ ਹਵਾਰਾ ਨੇ ਵੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੱਤੀ ਹੈ।

  • 4.8K
  •  
  •  
  •  
  •