ਯੂਐਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਜੰਮੂ-ਕਸ਼ਮੀਰ ਵਿਚਲੇ ਰੋਹਿੰਗਿਆ ਮੁਸਲਮਾਨਾਂ ਲਈ ਉਠਾਈ ਆਵਾਜ਼

ਜੰਮੂ-ਕਸ਼ਮੀਰ ਵਿੱਚ 175 ਤੋਂ ਵੱਧ ਰੋਹਿੰਗਿਆ ਮੁਸਲਮਾਨਾਂ ਨੂੰ ਜੇਲ੍ਹਾਂ ਵਿਚ ਭੇਜਣ ਤੋਂ ਬਾਅਦ, ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (ਯੂ.ਐੱਨ.ਐੱਚ.ਆਰ.ਸੀ.) ਦੇ ਨੁਮਾਇੰਦੇ ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਵਾਲੇ ਹਨ। ਇੰਡੀਆ ਟੂਡੇ ਦੀ ਇਕ ਰਿਪੋਰਟ ਦੇ ਅਨੁਸਾਰ ਨੁਮਾਇੰਦੇ ਇਸ ਮੁੱਦੇ ‘ਤੇ ਪਹਿਲਾਂ ਹੀ ਅਧਿਕਾਰੀਆਂ ਨਾਲ ਫੋਨ’ ਤੇ ਗੱਲਬਾਤ ਕਰ ਚੁੱਕੇ ਹਨ। ਦਰਅਸਲ, ਪਿਛਲੇ 3-4 ਦਿਨਾਂ ਤੋਂ ਜੰਮੂ-ਕਸ਼ਮੀਰ ਦੇ ਰੋਹਿੰਗਿਆ ਵਿੱਚ ਡਰ ਦਾ ਮਾਹੌਲ ਹੈ। ਕਾਰਨ ਹੋਲਡਿੰਗ ਸੈਂਟਰ ਹੈ ਜਿਥੇ 175 ਤੋਂ ਵੱਧ ਰੋਹਿੰਗਿਆ ਰੱਖੇ ਗਏ ਹਨ।

ਕੁਝ ਮੀਡੀਆ ਰਿਪੋਰਟਾਂ ਨੇ ਉਨ੍ਹਾਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ ਸੀ, ਜਿਸ ਤੋਂ ਬਾਅਦ ਜੰਮੂ ਪੁਲਿਸ ਨੇ ਰੋਹਿੰਗਿਆ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਇਆ ਜੋ ਨਜ਼ਰਬੰਦ ਕੀਤੇ ਹੋਏ ਸਨ। ‘ਹੋਲਡਿੰਗ ਸੈਂਟਰ’ ਦੀ ਸਥਾਪਨਾ ਇਕ ਸਰਕਾਰੀ ਨੋਟੀਫਿਕੇਸ਼ਨ ਤਹਿਤ 5 ਮਾਰਚ, 2021 ਨੂੰ ਕੀਤੀ ਗਈ ਸੀ। ਇਸ ਕਦਮ ਨੂੰ ਵਿਦੇਸ਼ੀ ਐਕਟ ਦੀ ਧਾਰਾ 3 (2) ਈ ਨਾਲ ਜੋੜਿਆ ਗਿਆ ਹੈ।

ਇਹ ਰੋਹਿੰਗਿਆ ਪੁਲਿਸ ਦੇ ਕਹਿਣ ਤੇ ਆਪਣੇ ਕਾਗਜ਼ਾਤ ਚੈੱਕ ਕਰਵਾਉਣ ਗਏ ਸਨ। ਪਰ ਇਕ ਦਿਨ ਦੀ ਜਾਂਚ ਤੋਂ ਬਾਅਦ, ਜੰਮੂ-ਕਸ਼ਮੀਰ ਪੁਲਿਸ ਨੇ ਕੁੱਝ ਲੋਕਾਂ ਨੂੰ ਘਰ ਜਾਣ ਦੀ ਆਗਿਆ ਦਿੱਤੀ। ਪਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਰੋਹਿੰਗਿਆ ਲੋਕਾਂ ਨੂੰ ‘ਹੋਲਡਿੰਗ ਸੈਂਟਰ’ ਭੇਜਿਆ ਗਿਆ ਸੀ। ਹਿਊਮਨ ਰਾਈਟਸ ਵਾਚ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਰੋਹਿੰਗਿਆ ਅਤੇ ਹੋਰਾਂ ਨੂੰ ਮਿਆਂਮਾਰ ਭੇਜਣ ਦੀ ਪ੍ਰਕਿਰਆ ਨੂੰ ਰੋਕਣਾ ਚਾਹੀਦਾ ਹੈ, ਜਿੱਥੇ ਉਨ੍ਹਾਂ ਨੂੰ ਆਪਣੀ ਜ਼ਾਲਮ ਫ਼ੌਜ ਤੋਂ ਖਤਰਾ ਹੈ।

“ਇਹ ਪ੍ਰਵਾਸੀ ਪਾਸਪੋਰਟ ਐਕਟ ਦੀ ਧਾਰਾ (3) ਦੇ ਅਨੁਸਾਰ ਲੋੜੀਂਦੇ ਯਾਤਰਾ ਦਸਤਾਵੇਜ਼ ਨਹੀਂ ਰੱਖ ਰਹੇ ਸਨ। ਅਜਿਹੇ ਹੋਰ ਪ੍ਰਵਾਸੀਆਂ ਦੀ ਪਛਾਣ ਕਰਨ ਦੀ ਕਵਾਇਦ ਅਜੇ ਜਾਰੀ ਹੈ, ”ਸੂਤਰਾਂ ਨੇ ਦੱਸਿਆ। “ਉਨ੍ਹਾਂ ਨੂੰ ਹੋਲਡਿੰਗ ਸੈਂਟਰ ਭੇਜਣ ਤੋਂ ਬਾਅਦ, ਰਾਸ਼ਟਰੀਅਤਾ ਤਸਦੀਕ ਦੀ ਪ੍ਰਕਿਰਿਆ ਨਿਰਧਾਰਤ ਪ੍ਰਕਿਰਿਆ ਅਨੁਸਾਰ ਕੀਤੀ ਜਾਏਗੀ। ਰਾਸ਼ਟਰੀਅਤਾ ਤਸਦੀਕ ਮੁਕੰਮਲ ਹੋਣ ਤੋਂ ਬਾਅਦ, ਇਨ੍ਹਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਆਰੰਭ ਕੀਤੀ ਜਾਏਗੀ।

ਭਾਰਤ ਵਿੱਚ ਅੰਦਾਜ਼ਨ 40,000 ਰੋਹਿੰਗਿਆ ਹਨ, ਜਿੰਨ੍ਹਾਂ ਵਿੱਚੋਂ ਘੱਟੋ ਘੱਟ 16,500 ਸੰਯੁਕਤ ਰਾਸ਼ਟਰ ਵਿੱਚ ਰਜਿਸਟਰਡ ਹਨ। ਸੰਯੁਕਤ ਰਾਸ਼ਟਰ ਨੇ ਰੋਹਿੰਗਿਆ ਨੂੰ ਸ਼ਰਨਾਰਥੀਆਂ ਵਜੋਂ ਰਜਿਸਟਰ ਕੀਤਾ ਹੈ ਪਰ ਭਾਰਤ ਸ਼ਰਨਾਰਥੀਆਂ ਬਾਰੇ ਕਿਸੇ ਵੀ ਸਮਝੌਤੇ ‘ਤੇ ਦਸਤਖਤ ਨਹੀਂ ਕਰਦਾ। ਸ਼ਰਨਾਰਥੀਆਂ ਦੇ ਕੋਲ ਇੱਕੋ ਇੱਕ ਦਸਤਾਵੇਜ਼ ਹੈ UNHCR ਕਾਰਡ ਹੈ। ਜੰਮੂ ਵਿਚ ਰੋਹਿੰਗਿਆ ਨੂੰ ਉਮੀਦ ਹੈ ਕਿ ਯੂਐਨਐਚਸੀਆਰ ਕਾਰਡ ਉਨ੍ਹਾਂ ਨੂੰ ਦੇਸ਼ ਨਿਕਾਲੇ ਤੋਂ ਰੋਕੇਗਾ। ਪਰ ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੇ ਰਹਿਣ ਲਈ ਯੂਐਨਐਚਸੀਆਰ ਕਾਰਡ ਕੋਈ ਵੈਧ ਦਸਤਾਵੇਜ਼ ਨਹੀਂ ਹਨ। ਰੋਹਿੰਗਿਆ ਨੂੰ ਬਾਹਰ ਕੱਢਣ ਦਾ ਇਹ ਕਦਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸੱਤਾਧਾਰੀ ਭਾਜਪਾ ਦਾ ਚੋਣ ਵਾਅਦਾ ਹੈ।

  • 328
  •  
  •  
  •  
  •