ਅਮਰੀਕਾ ਦੇ ਸੂਬੇ ਮੈਸਾਚੂਸਟਸ ਨੇ ਪਹਿਲੀ ਚੇਤ ਨੂੰ ‘ਸਿੱਖ ਨਵੇਂ ਸਾਲ’ ਵਜੋਂ ਦਿੱਤੀ ਮਾਨਤਾ

ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੋਂ ਸਿੱਖ ਕੌਮ ਲਈ ਮਾਣ ਵਾਲੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ। ਹੁਣ ਅਮਰੀਕਾ ਦੇ ਸੂਬੇ ਮੈਸਾਚੂਸਟਸ ਦੀ ਸੈਨਟ ਨੇ ਵਰਲਡ ਸਿੱਖ ਪਾਰਲੀਮੈਟ ਨੂੰ ਮਾਣ ਦਿੰਦਿਆਂ ਸਮੁੱਚੀ ਸਿੱਖ ਕੌਮ ਦੇ ਆਪਣੇ ਨਵੇਂ ਸਾਲ ਨੂੰ ਮਾਨਤਾ ਦਿੱਤੀ ਹੈ, ਜੋ ਕਿ ਇੱਕ ਚੇਤ (14 ਮਾਰਚ) ਤੋਂ ਸ਼ੁਰੂ ਹੋ ਰਿਹਾ ਹੈ। ਗੁਰਨਿੰਦਰ ਸਿੰਘ ਧਾਲੀਵਾਲ, ਸਵਰਨਜੀਤ ਸਿੰਘ ਖ਼ਾਲਸਾ ਅਤੇ ਸਮੁੱਚੀ ਵਰਲਡ ਸਿੱਖ ਪਾਰਲੀਮੈਟ ਦੀ ਟੀਮ ਅਜਿਹੇ ਵਡਮੁੱਲੇ ਉਪਰਾਲਿਆਂ ਲਈ ਯਤਨ ਕਰਦੇ ਰਹਿੰਦੇ ਹਨ।

ਇਸ ਤੋਂ ਇਲਾਵਾ ਕਨੈਕਟੀਕਟ ਦੀ ਜਨਰਲ ਅਸੈਂਬਲੀ ਵੱਲੋਂ ਸਿੱਖਾਂ ਭਾਈਚਾਰੇ ਨੂੰ 11 ਮਾਰਚ ਦੇ ਦਿਨ ਨੂੰ ਸਿੱਖ ਨਿਸ਼ਾਨ ਸਾਹਿਬ ਦਿਵਸ ਵਜੋਂ ਮਾਨਤਾ ਦਿੱਤੀ ਹੈ। ਕਨੈਕਟੀਕਟ ਦੇ ਲੈਫਟੀਨੈਂਟ ਗਵਰਨਰ ਨੇ ਵੀ ਸਿੱਖ ਕੌਮ ਦੀ ਸ਼ਲਾਘਾ ਕਰਦਿਆਂ ਸਿੱਖ ਨਿਸ਼ਾਨ ਸਾਹਿਬ ਦਿਵਸ ਤੇ ਸਿੱਖ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਿੱਖ ਨਿਸ਼ਾਨ, ਸਿੱਖ ਕੌਮ ਦੀ ਨੁਮਇੰਦਗੀ ਕਰਦਾ ਹੈ। ਉਨ੍ਹਾਂ ਨੇ ਹੋਰਾਂ ਭਾਈਚਾਰਿਆਂ ਦੀ ਸੇਵਾ ਕਰਨ ਲਈ ਸਿੱਖ ਕੌਮ ਦਾ ਧੰਨਵਾਦ ਕੀਤਾ ਹੈ।

  • 4.2K
  •  
  •  
  •  
  •