ਜੇ ਐੱਨਪੀਆਰ ਸ਼ੁਰੂ ਹੋਇਆ ਤਾਂ ਫ਼ਿਰ ਹੋਵੇਗਾ ਅੰਦੋਲਨ: ਓਵੈਸੀ

ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.), ਨੈਸ਼ਨਲ ਰਜਿਸਟਰ ਫਾਰ ਸਿਟੀਜਨ (ਐੱਨ. ਆਰ. ਸੀ.) ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ. ਪੀ. ਆਰ.) ਨੂੰ ਲੈ ਕੇ ਲੰਮੇਂ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਨੂੰ ਲੈ ਕੇ ਅਸਦੁੱਦੀਨ ਓਵੈਸੀ ਨੇ ਇਕ ਵਾਰ ਫਿਰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕ ਪਾਸੇ ਦਾਅਵਾ ਕਰਦੇ ਹਨ ਕਿ ਐੱਨ. ਆਰ. ਸੀ. ’ਤੇ ਅਜੇ ਗੱਲ ਨਹੀਂ ਹੋਈ ਹੈ ਪਰ ਅਦਾਲਤ ’ਚ ਕੇਂਦਰੀ ਗ੍ਰਹਿ ਮੰਤਰਾਲਾ ਕਹਿੰਦਾ ਹੈ ਕਿ ਇਹ ਜ਼ਰੂਰੀ ਹੈ।

ਉਨ੍ਹਾਂ ਨੇ ਟਵੀਟ ਕੀਤਾ, ‘‘ਸਰਕਾਰ ਨੇ ਕਿਹਾ ਸੀ ਕਿ ਐੱਨ. ਪੀ. ਆਰ. ਅਤੇ ਐੱਨ. ਆਰ. ਸੀ. ਲਈ ਕਾਗਜ਼ਾਤ ਦੀ ਜ਼ਰੂਰਤ ਨਹੀਂ ਪਵੇਗੀ ਪਰ ਹੁਣ ਐੱਨ. ਪੀ. ਆਰ. ਦਾ ਮੈਨੂਅਲ ਕਹਿ ਰਿਹਾ ਹੈ ਕਿ ਡਾਕੂਮੈਂਟ ਮੰਗੇ ਜਾਣਗੇ। 2019 ਦਾ ਐੱਨ. ਪੀ. ਆਰ. ਨਾਗਰਿਕਤਾ ਨਾਲ ਜੁੜਿਆ ਹੈ। ਜੇਕਰ ਐੱਨ. ਪੀ. ਆਰ. ਸ਼ੁਰੂ ਹੋਇਆ ਤਾਂ ਫਿਰ ਤੋਂ ਅੰਦੋਲਨ ਸ਼ੁਰੂ ਹੋਵੇਗਾ। ਸੂਬਾ ਸਰਕਾਰਾਂ ਨੂੰ ਵੀ ਇਸ ’ਤੇ ਆਪਣਾ ਸਟੈਂਡ ਸਪਸ਼ਟ ਕਰਣਾ ਚਾਹੀਦਾ ਹੈ।

  • 66
  •  
  •  
  •  
  •