ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾ ਹੋ ਰਹੀਆਂ ਹਨ 61 ਮੌਤਾਂ, ਦੇਖੋ ਡਰਾਉਣੇ ਅੰਕੜੇ

ਭਾਰਤ ਦੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਤਾਜ਼ਾ ਤੱਥ ਸਾਹਮਣੇ ਲਿਆਂਦੇ ਗਏ ਹਨ ਜਿਸ ਅਨੁਸਾਰ ਪੰਜਾਬ ਵਿਚ ਰੋਜ਼ਾਨਾ ਔਸਤ 61 ਮੌਤਾਂ ਕੈਂਸਰ ਨਾਲ ਹੋ ਰਹੀਆਂ ਹਨ। ਹਾਲਾਤ ਇੱਥੋਂ ਤੱਕ ਬਦਤਰ ਹੋਏ ਹਨ ਕਿ ਪੰਜਾਬ ’ਚ ਹਰ ਘੰਟੇ ਔਸਤਨ ਤਿੰਨ ਜਾਨਾਂ ਕੈਂਸਰ ਲੈਣ ਲੱਗਾ ਹੈ। ਰਿਪੋਰਟ ਅਨੁਸਾਰ ਮਾਲਵੇ ਦੀ ਨਰਮਾ ਪੱਟੀ ਨੂੰ ਸਭ ਤੋਂ ਵੱਡਾ ਸੰਤਾਪ ਭੋਗਣਾ ਪੈ ਰਿਹਾ ਹੈ। ਮਾਨਸਾ, ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਬਰਨਾਲਾ ਨੂੰ ਕੈਂਸਰ ਨੇ ਸਭ ਤੋਂ ਵੱਧ ਲਪੇਟ ’ਚ ਲਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਵੇਰਵਿਆਂ ਅਨੁਸਾਰ ਪੰਜਾਬ ’ਚ ਵਰ੍ਹਾ 2020 ਦੌਰਾਨ ਕੈਂਸਰ ਨੇ ਕਰੀਬ 22,276 ਜਾਨਾਂ ਲਈਆਂ ਹਨ ਜਦੋਂ ਕਿ ਇਸ ਵਰ੍ਹੇ ਦੌਰਾਨ ਕੈਂਸਰ ਦੇ 38,636 ਨਵੇਂ ਕੇਸ ਸਾਹਮਣੇ ਆਏ ਹਨ। ਇਸ ਲਿਹਾਜ਼ ਨਾਲ ਪੰਜਾਬ ’ਚ ਰੋਜ਼ਾਨਾ ਔਸਤਨ 105 ਕੈਂਸਰ ਦੇ ਕੇਸ ਸਾਹਮਣੇ ਆ ਰਹੇ ਹਨ। ਜਨਵਰੀ 2014 ਤੋਂ 31 ਦਸੰਬਰ 2020 ਤੱਕ ਦੇ ਸੱਤ ਵਰ੍ਹਿਆਂ ਦੌਰਾਨ ਪੰਜਾਬ ’ਚ ਕੈਂਸਰ ਨੇ 1.45 ਲੱਖ ਜਾਨਾਂ ਲੈ ਲਈਆਂ ਹਨ ਜਦੋਂ ਕਿ ਇਨ੍ਹਾਂ ਵਰ੍ਹਿਆਂ ’ਚ 2.52 ਲੱਖ ਕੈਂਸਰ ਦੇ ਕੇਸ ਸਾਹਮਣੇ ਆਏ ਹਨ।

ਵੇਰਵਿਆਂ ਅਨੁਸਾਰ ਸਾਲ 2014 ਵਿਚ ਪੰਜਾਬ ਵਿਚ ਕੈਂਸਰ ਨਾਲ ਰੋਜ਼ਾਨਾਂ ਔਸਤਨ 53 ਮੌਤਾਂ ਹੁੰਦੀਆਂ ਸਨ ਜਿਨ੍ਹਾਂ ਦੀ ਗਿਣਤੀ ਸਾਲ 2017 ਵਿਚ ਵਧ ਕੇ 56 ਹੋ ਗਈ ਅਤੇ ਹੁਣ ਇਹ ਅੰਕੜਾ 61 ਮੌਤਾਂ ਰੋਜ਼ਾਨਾਂ ’ਤੇ ਪੁੱਜ ਗਿਆ ਹੈ। ਇਵੇਂ ਹੀ ਪੰਜਾਬ ’ਚ ਕੈਂਸਰ ਦੇ ਨਵੇਂ ਮਰੀਜ਼ਾਂ ਦਾ ਅੰਕੜਾ ਔਸਤਨ 92 ਕੇਸਾਂ ਦਾ ਸੀ ਜੋ ਸਾਲ 2017 ਵਿਚ ਵਧ ਕੇ 98 ਹੋ ਗਿਆ ਅਤੇ ਹੁਣ ਇਹ ਗਿਣਤੀ 105 ਕੇਸ ਰੋਜ਼ਾਨਾ ਦੀ ਹੋ ਗਈ ਹੈ।

  •  
  •  
  •  
  •  
  •