ਭ੍ਰਿਸ਼ਟਾਚਾਰ ਸੂਚੀ ਵਿਚ ਭਾਰਤ 86ਵੇਂ ਨੰਬਰ ’ਤੇ ਪਹੁੰਚਿਆ

ਭ੍ਰਿਸ਼ਟਾਚਾਰ ਧਾਰਨਾ ਸੂਚੀ ’ਚ ਭਾਰਤ 180 ਮੁਲਕਾਂ ’ਚੋਂ ਛੇ ਸਥਾਨ ਡਿੱਗ ਕੇ 86ਵੇਂ ਰੈਂਕ ’ਤੇ ਪਹੁੰਚ ਗਿਆ ਹੈ। ਸਾਲ 2020 ਲਈ ਟਰਾਂਸਪੇਰੈਂਸੀ ਇੰਟਰਨੈਸ਼ਨਲ ਦੀ ਭ੍ਰਿਸ਼ਟਾਚਾਰ ਧਾਰਨਾ ਸੂਚੀ ਜਾਰੀ ਕੀਤੀ ਗਈ। ਸੂਚਕ ਅੰਕ ’ਚ 180 ਮੁਲਕਾਂ ’ਚ ਜਨਤਕ ਖੇਤਰ ’ਚ ਭ੍ਰਿਸ਼ਟਾਚਾਰ ਦੇ ਪੱਧਰ ਦਾ ਰੈਂਕ ਜਾਰੀ ਕੀਤਾ ਜਾਂਦਾ ਹੈ ਜਿਸ ’ਚ ਸਿਫ਼ਰ ਤੋਂ ਲੈ ਕੇ 100 ਤੱਕ ਦੇ ਮਾਪਦੰਡ ਦੀ ਵਰਤੋਂ ਕੀਤੀ ਜਾਂਦੀ ਹੈ ਜਿਥੇ ਸਿਫ਼ਰ ਵਾਲੇ ਮੁਲਕ ਨੂੰ ਸਭ ਤੋਂ ਵੱਧ ਭ੍ਰਿਸ਼ਟ ਮੰਨਿਆ ਜਾਂਦਾ ਹੈ ਅਤੇ 100 ਅੰਕਾਂ ਵਾਲੇ ਮੁਲਕ ਨੂੰ ਭ੍ਰਿਸ਼ਟਾਚਾਰ ਰਹਿਤ ਮੰਨਿਆ ਜਾਂਦਾ ਹੈ।

ਭਾਰਤ 40 ਅੰਕਾਂ ਨਾਲ 86ਵੇਂ ਸਥਾਨ ’ਤੇ ਹੈ। 2019 ’ਚ ਭਾਰਤ ਦਾ ਰੈਂਕ 80ਵਾਂ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਅਜੇ ਵੀ ਭ੍ਰਿਸ਼ਟਾਚਾਰ ਸੂਚਕ ਅੰਕ ’ਚ ਕਾਫੀ ਪਿੱਛੇ ਹੈ। ਇਸ ਸਾਲ ਨਿਊਜ਼ੀਲੈਂਡ ਅਤੇ ਡੈਨਮਾਰਕ 88 ਅੰਕਾਂ ਨਾਲ ਪਹਿਲੇ ਸਥਾਨ ’ਤੇ ਰਹੇ। ਸੋਮਾਲੀਆ ਅਤੇ ਦੱਖਣੀ ਸੂਡਾਨ 12-12 ਅੰਕਾਂ ਨਾਲ ਸਭ ਤੋਂ ਹੇਠਾਂ 179ਵੇਂ ਸਥਾਨ ’ਤੇ ਰਹੇ

  •  
  •  
  •  
  •  
  •