ਅਮਰੀਕਾ ਦੇ ਸੂਬੇ ਇੰਡਿਆਨਾ ਦੇ ਸੈਨੇਟਰ ਨੇ ਕਿਸਾਨ ਸੰਘਰਸ਼ ਦੀ ਕੀਤੀ ਹਮਾਇਤ

ਕਿਸਾਨੀ ਅੰਦੋਲਨ ਨੂੰ ਲਗਾਤਾਰ ਅੰਤਰਾਸ਼ਟਰੀ ਸਮਰਥਨ ਮਿਲ ਰਿਹਾ ਹੈ। ਹੁਣ ਕਿਸਾਨਾਂ ਦੇ ਲਈ ਇੱਕ ਹੋਰ ਖਾਸ ਖ਼ਬਰ ਆਈ ਹੈ। ਅਮਰੀਕਾ ਦੇ ਸੂਬੇ ਇੰਡਿਆਨਾ ਦੇ ਸੈਨੇਟਰ ਮਾਈਕ ਬ੍ਰਾਊਨ ਨੇ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੈਂ ਭਾਰਤ ਵਿਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਚਿੰਤਤ ਹਾਂ ਕਿਉਂਕਿ ਇਹ ਮੁੱਦਾ ਪੰਜਾਬੀ ਸਿੱਖਾਂ ਲਈ ਬਹੁਤ ਮਹੱਤਵਪੂਰਨ ਹੈ।

ਮਾਈਕ ਨੇ ਆਪਣੇ ਟਵੀਟ ਵਿਚ ਲਿਖਿਆ ਕਿ ”ਪਿਛਲੇ ਹਫਤੇ, ਮੈਂ ਸ਼ਿਕਾਗੋ ਦੇ ਕੌਂਸਲ ਜਨਰਲ ਆਫ਼ ਇੰਡੀਆ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ, ਮੈਂ ਕੌਂਸਲੇਟ ਅਤੇ ਡੀ.ਸੀ. ਵਿੱਚ ਭਾਰਤੀ ਰਾਜਦੂਤ ਨੂੰ ਸੁਨੇਹਾ ਭੇਜਿਆ ਕਿ ਮੈਂ ਭਾਰਤ ਵਿੱਚ ਵੱਧ ਰਹੇ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਚਿੰਤਤ ਹਾਂ। ਇਹ ਮੁੱਦਾ ਇੰਡੀਆਨਾ ਵਿਚ ਪੰਜਾਬੀ ਅਮਰੀਕੀਆਂ ਲਈ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ।”

  •  
  •  
  •  
  •  
  •