ਚੀਨ ਅੱਗੇ ਝੁਕੇ ਮੋਦੀ ਦਾ ਕਿਸਾਨਾਂ ਖਿਲਾਫ਼ ਅੜੀਅਲ ਵਤੀਰਾ ਕਿਉਂ: ਸੁਬਰਾਮਨੀਅਮ ਸਵਾਮੀ

ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਸਰਕਾਰ ਦੀ ਮੁੜ ਸਖ਼ਤ ਆਲੋਚਨਾ ਕਰਨ ਮਗਰੋਂ ਹੁਣ ਬੀਜੇਪੀ ਦੇ ਪ੍ਰਮੁੱਖ ਆਗੂ ਸੁਬਰਾਮਨੀਅਮ ਸਵਾਮੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲਿਆ ਹੈ। ਸੁਬਰਾਮਨੀਅਮ ਸਵਾਮੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਦੀ ਆਕੜ ਅੱਗੇ ਤਾਂ ਝੁਕ ਰਹੇ ਹਨ ਪਰ ਕਿਸਾਨਾਂ ਦੀਆਂ ਮੰਗਾਂ ਉੱਤੇ ਨਰਮ ਨਹੀਂ ਹੋ ਰਹੇ। ਚੀਨ ਨਾਲ ਵਪਾਰ ਵੀ ਮੁੜ ਆਮ ਵਰਗਾ ਹੋ ਰਿਹਾ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਛੇਤੀ ਹੀ ਭਾਰਤ ਦੇ ਮਹਿਮਾਨ ਹੋਣਗੇ ਪਰ ਮੋਦੀ ਕਿਸਾਨਾਂ ਨਾਲ ਸਖ਼ਤੀ ਵਰਤਣਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਸੱਤਿਆਪਾਲ ਮਲਿਕ ਨੇ ਕਿਹਾ ਸੀ ਕਿ ਜੇ ਕਿਤੇ ਕੋਈ ਕੁੱਤਾ ਵੀ ਮਰ ਜਾਵੇ, ਤਾਂ ਸਾਡੇ ਆਗੂਆਂ ਦੇ ਸ਼ੋਕ ਸੁਨੇਹੇ ਆਉਂਦੇ ਹਨ ਪਰ ਕਿਸਾਨਾਂ ਦੀ ਮੌਤ ਉੱਤੇ ਕਿਸੇ ਨੇ ‘ਚੂੰ’ ਤੱਕ ਨਹੀਂ ਕੀਤੀ। ਕਿਸਾਨਾਂ ਦੀ ਮੌਤ ਉੱਤੇ ਚੁੱਪੀ ਤੋਂ ਸੰਵੇਦਨਹੀਣਤਾ ਦਿੱਸਦੀ ਹੈ। ਭਾਜਪਾ ਆਗੂ ਤੇ ਮੋਦੀ ਸਰਕਾਰ ’ਚ ਮੰਤਰੀ ਰਹੇ ਚੌਧਰੀ ਬਿਰੇਂਦਰ ਸਿੰਘ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਤੇ ਹਰਿਆਣਾ ਵਿੱਚ ਬਣਦੇ ਜਾ ਰਹੇ ਹਾਲਾਤ ਨੂੰ ਵੇਖਦਿਆਂ ਬੀਜੇਪੀ ਲੀਡਰ ਫਿਕਰਮੰਦ ਹਨ।

  • 316
  •  
  •  
  •  
  •