ਕੋਰੋਨਾ ਮਹਾਂਮਾਰੀ ਕਾਰਨ ਭਾਰਤ ਵਿਚ ਗਰੀਬੀ ਦੁੱਗਣੀ ਹੋਈ: ਰਿਪੋਰਟ

ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਵਿਚ ਆਈ ਗਰੀਬੀ ਨੂੰ ਦਰਸਾਉਂਦੀ ਇੱਕ ਤਾਜ਼ਾ ਰਿਪੋਰਟ ਜਾਰੀ ਹੋਈ ਹੈ। ਪੀਯੂ ਦੇ ਅਨੁਸਾਰ, ਕੋਰੋਨਾ ਮਹਾਮਾਰੀ ਕਾਰਨ ਹੋਏ ਆਰਥਿਕ ਨੁਕਸਾਨ ਨੇ 2020 ਵਿੱਚ 7.5 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਹੇਠਾਂ ਧੱਕ ਦਿੱਤਾ। ਜਨਵਰੀ 2020 ਵਿੱਚ, ਪੀਯੂ ਨੇ ਅੰਦਾਜ਼ਾ ਲਗਾਇਆ ਕਿ ਭਾਰਤ ਵਿੱਚ ਗਰੀਬੀ ਦੀ ਦਰ ਉਸ ਸਾਲ 4.3 ਪ੍ਰਤੀਸ਼ਤ ਹੋਵੇਗੀ, ਪਰ ਸਾਲ ਦੇ ਅੰਤ ਤੱਕ ਇਹ ਵਧ ਕੇ 9.7 ਪ੍ਰਤੀਸ਼ਤ ਹੋ ਜਾਣ ਦੀ ਸੰਭਾਵਨਾ ਹੈ।

ਮਹਾਂਮਾਰੀ ਤੋਂ ਪਹਿਲਾਂ ਅੰਦਾਜ਼ਾ ਲਗਾਇਆ ਗਿਆ ਸੀ ਕਿ 2020 ਵਿੱਚ ਭਾਰਤ ਵਿੱਚ ਗਰੀਬਾਂ ਦੀ ਗਿਣਤੀ 5.9 ਕਰੋੜ ਹੋਵੇਗੀ, ਪਰ ਹੁਣ ਇਹ ਲੱਗਦਾ ਹੈ ਕਿ ਇਹ ਗਿਣਤੀ ਦੁੱਗਣੀ ਤੋਂ ਵੱਧ ਕੇ 13.4 ਕਰੋੜ ਹੋ ਗਈ ਹੈ। ਪੀਯੂ ਦੀ ਖੋਜ ਵਿਸ਼ਵ ਬੈਂਕ ਦੇ ਅੰਕੜਿਆਂ ‘ਤੇ ਆਧਾਰਿਤ ਹੈ।

ਸੰਗਠਨ ਨੇ ਭਾਰਤ ਨੂੰ ਪੰਜ ਸਮੂਹਾਂ ਵਿੱਚ ਵੰਡਿਆ ਹੈ। ਇੱਕ ਦਿਨ ਵਿੱਚ ਲਗਭਗ ਦੋ ਡਾਲਰ ਭਾਵ 150 ਰੁਪਏ ਤੋਂ ਘੱਟ ਵਾਲੇ ਗਰੀਬ, ਪ੍ਰਤੀਦਿਨ ਦੋ ਤੋਂ 10 ਡਾਲਰ ਦੇ ਵਿਚਕਾਰ ਕਮਾਉਣ ਵਾਲੇ, ਮੱਧ-ਆਮਦਨੀ ਵਾਲੇ ਲੋਕ ਜੋ 10 ਤੋਂ 20 ਡਾਲਰ ਦੇ ਵਿਚਕਾਰ ਦੀ ਰਕਮ ‘ਤੇ ਰਹਿੰਦੇ ਹਨ, 20 ਤੋਂ 50 ਡਾਲਰ ਦੇ ਵਿਚ ਵਾਲੇ ਉੱਚ- ਮੱਧ-ਆਮਦਨੀ ਵਾਲੇ ਲੋਕ, 50 ਡਾਲਰ ਤੋਂ ਜ਼ਿਆਦਾ ‘ਤੇ ਰਹਿਣ ਵਾਲੇ ਉੱਚ-ਆਮਦਨੀ ਵਾਲੇ ਲੋਕ।

ਪੀਯੂ ਦਾ ਅੰਦਾਜ਼ਾ ਹੈ ਕਿ ਇਸ ਮਹਾਂਮਾਰੀ ਨੇ ਭਾਰਤ ਦੇ ਮੱਧ ਵਰਗ ਦੇ 32 ਮਿਲੀਅਨ ਲੋਕਾਂ ਨੂੰ ਵੀ ਹੇਠਾਂ ਧੱਕ ਦਿੱਤਾ ਹੈ। 1990 ਦੇ ਦਹਾਕੇ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਵਿਸ਼ਵ ਵਿੱਚ ਮੱਧ ਵਰਗ ਦੀ ਆਬਾਦੀ ਵਿੱਚ ਗਿਰਾਵਟ ਆਈ ਹੈ। ਇਸ ਮਹਾਂਮਾਰੀ ਦਾ ਪਹਿਲਾਂ ਅਨੁਮਾਨ ਸੀ ਕਿ 2020 ਵਿੱਚ ਭਾਰਤ ਦੀ ਮੱਧ ਵਰਗੀ ਆਬਾਦੀ ਦਾ 9.9 ਕਰੋੜ ਹਿੱਸਾ ਸੀ, ਪਰ ਹੁਣ ਇਹ ਇੱਕ ਤਿਹਾਈ ਤੋਂ ਘਟ ਕੇ 6.6 ਕਰੋੜ ਹੋ ਗਈ ਹੈ।

ਪੀਯੂ ਦੇ ਅਨੁਸਾਰ, ਉੱਚ ਆਮਦਨੀ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਤਕਰੀਬਨ 10 ਲੱਖ ਦੀ ਗਿਰਾਵਟ ਆਈ ਹੈ ।ਇਸ ਤੋਂ ਇਲਾਵਾ ਉੱਚ-ਮੱਧ-ਆਮਦਨੀ ਸ਼੍ਰੇਣੀ ਵਿੱਚ 70 ਲੱਖ, ਮੱਧ-ਆਮਦਨੀ ਸ਼੍ਰੇਣੀ ਵਿਚ 3.2 ਕਰੋੜ ਅਤੇ ਘੱਟ ਆਮਦਨੀ ਦੇ ਲੋਕਾਂ ਵਿਚ 3.5 ਕਰੋੜ ਦੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਚੀਨ ਦੀ ਸਥਿਤੀ ਭਾਰਤ ਨਾਲੋਂ ਬਿਹਤਰ ਹੈ। ਉਥੇ, 2020 ਵਿਚ ਗਰੀਬੀ ਦਾ ਪੱਧਰ ਲਗਭਗ ਇਕੋ ਜਿਹਾ ਰਿਹਾ।

  • 76
  •  
  •  
  •  
  •