ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਸੜਕਾਂ ਵਿਚ ਭਾਰਤ ਦਾ ਚੌਥਾ ਸਥਾਨ

ਅੰਤਰਰਾਸ਼ਟਰੀ ਚਾਲਕ ਟਰੇਨਿੰਗ ਕੰਪਨੀ ‘ਜੁਤੋਬੀ’ ਨੇ ਇਕ ਅਧਿਐਨ ਵਿਚ ਖੁਲਾਸਾ ਕੀਤਾ ਹੈ ਕਿ ਸੜਕਾਂ ਤੇ ਚੱਲਣ ਵਾਲੇ ਲੋਕਾਂ ਦੀ ਸਰੱਖਿਆ ਪੱਖ ਤੋਂ ਭਾਰਤ ਚੌਥੇ ਸਥਾਨ ’ਤੇ ਹੈ। ਇਸ ਅਧਿਐਨ ਵਿਚ ਕੁੱਲ 56 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਅੰਕੜੇ ਵਿਸ਼ਵ ਸਿਹਤ ਸੰਗਠਨ ਦੇ ‘ਗਲੋਬਲ ਹੈਲਥ ਆਬਜਰਵੇਟਰੀ’ ਅੰਕੜਿਆਂ ’ਤੇ ਆਧਾਰਿਤ ਹਨ। ਅਧਿਐਨ ਮੁਤਾਬਕ ਸਭ ਤੋਂ ਸੁਰੱਖਿਅਤ ਸੜਕਾਂ ਨਾਰਵੇ ਵਿਚ ਹਨ ਅਤੇ ਇਸ ਦੇ ਬਾਅਦ ਜਾਪਾਨ ਦਾ ਸਥਾਨ ਹੈ ਅਤੇ ਤੀਜੇ ਸਥਾਨ ’ਤੇ ਸਵੀਡਨ ਹੈ। ਵਾਹਨ ਚਲਾਉਣ ਦੇ ਮਾਮਲੇ ਵਿਚ ਸਭ ਤੋਂ ਖ਼ਤਰਨਾਕ ਦੇਸ਼ਾਂ ਦੀ ਸੂਚੀ ਵਿਚ ਦੱਖਣੀ ਅਫਰੀਕਾ ਦੇ ਬਾਅਦ ਦੂਜੇ ਸਥਾਨ ’ਤੇ ਥਾਈਲੈਂਡ ਅਤੇ ਤੀਜੇ ਸਥਾਨ ’ਤੇ ਅਮਰੀਕਾ ਹੈ। ਦੱਖਣੀ ਅਫਰੀਕਾ ਦੁਨੀਆ ਵਿਚ ਕਿਸੇ ਵੀ ਹੋਰ ਦੇਸ਼ ਦੀ ਤੁਲਨਾ ਵਿਚ ਵਾਹਨ ਚਲਾਉਣ ਦੇ ਮਾਮਲੇ ਵਿਚ ਸਭ ਤੋਂ ਖ਼ਤਰਨਾਕ ਦੇਸ਼ ਹੈ।
ਟਰੇਨਿੰਗ ਕੰਪਨੀ ‘ਜੁਤੋਬੀ’ ਨੇ ਅਖਿਆ ਕਿ “ਭਾਰਤ ਖ਼ਤਰਨਾਕ ਸੜਕਾਂ ਵਾਲਾ ਦੇਸ਼ ਹੈ ਅਸੀਂ ਸਾਰੇ ਦੇਸ਼ਾਂ ਦਾ ਵਿਸ਼ਲੇਸ਼ਣ 5 ਤੱਥਾਂ ਦੇ ਆਧਾਰ ’ਤੇ ਕੀਤਾ। ਹਰੇਕ ਨੂੰ ਸਾਰੇ ਤੱਥਾਂ ਲਈ 10 ਵਿਚੋਂ ਪਹਿਲਾਂ ਬਰਾਬਕ ਅੰਕ ਦਿੱਤੇ ਅਤੇ ਬਾਅਦ ਵਿਚ ਸਾਰੇ 5 ਤੱਥਾਂ ਦੇ ਆਧਾਰ ’ਤੇ ਅੰਤਿਮ ਅੰਕ ਦਾ ਔਸਤ ਕੱਢਿਆ।’ ਇਨ੍ਹਾਂ ਤੱਥਾਂ ਵਿਚ ਹਰੇਕ 100,000 ਜਨਸੰਖਿਆ ਵਿਚ ਸੜਕ ’ਤੇ ਹੋਣ ਵਾਲੀ ਮੌਤ, ਵਾਹਨ ਦੀਆਂ ਅਗਲੀਆਂ ਸੀਟਾਂ ’ਤੇ ਬੈਠੇ ਲੋਕਾਂ ਦੇ ਸੀਟ ਬੈਲਟ ਨਾ ਪਹਿਣਨ ਦਾ ਪ੍ਰਤੀਸ਼ਤ ਅਤੇ ਸ਼ਰਾਬ ਦੇ ਸੇਵਨ ਦੀ ਵਜ੍ਹਾ ਨਾਲ ਹੋਣ ਵਾਲੇ ਹਾਦਸੇ ਨਾਲ ਮੌਤ ਵਰਗੇ ਤੱਥਾਂ ਨੂੰ ਸ਼ਾਮਲ ਕੀਤਾ ਗਿਆ ਹੈ।”
ਜੁਤੋਬੀ ਦੇ ਅਧਿਐਨ ਵਿਚ ਸਾਹਮਣੇ ਆਏ ਅੰਕੜਿਆਂ ਨੂੰ ਜਸਟਿਸ ਪ੍ਰੋਜੈਕਟ ਐਸ.ਏ. (ਜੇ.ਪੀ.ਐਸ.ਏ.) ਨੇ ਚੁਣੌਤੀ ਦਿੱਤੀ ਹੈ। ਇਹ ਇਕ ਗੈਰ ਸਰਕਰੀ ਸੰਗਠਨ ਹੈ ਜੋ ਦੱਖਣੀ ਅਫਰੀਕਾ ਵਿਚ ਸੜਕ ਆਵਾਜਾਈ ਦੇ ਨਿਯਮਾਂ ਵਿਚ ਸੁਧਾਰ ਦੇ ਪ੍ਰਤੀ ਕੰਮ ਕਰਦਾ ਹੈ। ਜੇ.ਪੀ.ਐਸ.ਏ. ਦੇ ਪ੍ਰਧਾਨ ਹਾਰਵਰਡ ਦੇਂਬੋਵਸਕੀ ਨੇ ਕਿਹਾ ਕਿ ਇਸ ਸੂਚੀ ਵਿਚ ਦੁਨੀਆ ਦੇ ਸਭ ਤੋਂ ਖ਼ਰਾਬ ਦੇਸ਼ਾਂ ਵਿਚ ਦੱਖਣੀ ਅਫਰੀਕਾ ਨੂੰ ਸ਼ਾਮਲ ਕਰਨਾ ਸਹੀ ਨਹੀਂ ਹੋਵੇਗਾ। ਇਹ ਅੰਕੜੇ ਭਾਰਤ ਵਿਚ ਸੜਕ ਸਰੁੱਖਿਆ ਵਿਚ ਸੁਧਾਰ ਦੀ ਮੰਗ ਕਰਦੇ ਹਨ।

  • 251
  •  
  •  
  •  
  •