ਸੰਸਾਰ ’ਚ ਸਭ ਤੋਂ ਸ਼ਕਤੀਸ਼ਾਲੀ ਫ਼ੌਜ ਚੀਨ ਦੀ, ਭਾਰਤ ਚੌਥੇ ਸਥਾਨ ’ਤੇ: ਅਧਿਐਨ

ਰੱਖਿਆ ਮਾਮਲਿਆਂ ਦੀ ਵੈੱਬਸਾਈਟ ਮਿਲਟਰੀ ਡਾਇਰੈਕਟ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਅਧਿਐਨ ਅਨੁਸਾਰ ਚੀਨ ਦੀ ਫੌਜ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਹੈ, ਜਦੋਂ ਕਿ ਭਾਰਤ ਚੌਥੇ ਸਥਾਨ ‘ਤੇ ਹੈ। ਅਧਿਐਨ ਵਿਚ ਕਿਹਾ ਗਿਆ ਹੈ, “ਅਮਰੀਕਾ, ਜੋ ਫੌਜ ‘ਤੇ ਬਹੁਤ ਪੈਸਾ ਖਰਚਦਾ ਹੈ, 74 ਅੰਕਾਂ ਦੇ ਨਾਲ ਦੂਜੇ ਸਥਾਨ ’ਤੇ ਹੈ।” ਇਸ ਤੋਂ ਬਾਅਦ ਰੂਸ 69 ਅੰਕਾਂ ਨਾਲ ਤੀਸਰੇ ਅਤੇ 61 ਅੰਕ ਨਾਲ ਭਾਰਤ ਚੌਥੇ ਅਤੇ 58 ਅੰਕ ਲੈ ਕੇ ਫਰਾਂਸ ਪੰਜਵੇਂ ਨੰਬਰ ‘ਤੇ ਹੈ। ਬਰਤਾਨੀਆਂ 43 ਅੰਕਾਂ ਨਾਲ ਨੌਵੇਂ ਸਥਾਨ ‘ਤੇ ਹੈ।’

ਅਧਿਐਨ ਵਿੱਚ ਕਿਹਾ ਗਿਆ ਹੈ ਕਿ ‘ਫੌਜ ਦਾ ਤਾਕਤ ਸੂਚਕ’ ਵੱਖ-ਵੱਖ ਕਾਰਕਾਂ, ਬਜਟ, ਸਰਗਰਮ ਅਤੇ ਨਾ-ਸਰਗਰਮ ਸੈਨਿਕ ਕਰਮਚਾਰੀਆਂ ਦੀ ਗਿਣਤੀ, ਹਵਾਈ, ਸਮੁੰਦਰੀ, ਜ਼ਮੀਨੀ ਅਤੇ ਪਰਮਾਣੂ ਸਰੋਤਾਂ, ਔਸਤਨ ਤਨਖਾਹ ਅਤੇ ਉਪਕਰਣਾਂ ਦੀ ਸੰਖਿਆ ਸਮੇਤ ਵਿਚਾਰ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਸੀ। ਅਧਿਐਨ ਦੇ ਅਨੁਸਾਰ, “ਬਜਟ, ਸੈਨਿਕਾਂ ਅਤੇ ਹਵਾਈ ਅਤੇ ਸਮੁੰਦਰੀ ਜਹਾਜ਼ਾਂ ਵਰਗੀਆਂ ਚੀਜ਼ਾਂ ‘ਤੇ ਅਧਾਰਤ ਇਹ ਅੰਕੜੇ ਇਹ ਸੁਝਾਅ ਦਿੰਦੇ ਹਨ ਕਿ ਚੀਨ ਇਕ ਕਾਲਪਨਿਕ ਟਕਰਾਅ ਵਿਚ ਜੇਤੂ ਬਣ ਕੇ ਚੋਟੀ ‘ਤੇ ਆ ਜਾਵੇਗਾ”

ਵੈੱਬਸਾਈਟ ਕਹਿੰਦੀ ਹੈ ਕਿ ਸੰਯੁਕਤ ਰਾਜ ਅਮਰੀਕਾ ਫੌਜ ’ਤੇ ਦੁਨੀਆ ਵਿਚ ਸਭ ਤੋਂ ਵੱਧ 732 ਅਰਬ ਡਾਲਰ ਖਰਚ ਕਰਦਾ ਹੈ। ਇਸ ਤੋਂ ਬਾਅਦ ਚੀਨ ਦੂਜੇ ਸਥਾਨ ‘ਤੇ ਹੈ ਅਤੇ ਉਹ 261 ਅਰਬ ਡਾਲਰ ਅਤੇ ਭਾਰਤ 71 ਅਰਬ ਡਾਲਰ ਖਰਚ ਕਰਦਾ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇ ਲੜਾਈ ਹੁੰਦੀ ਹੈ ਤਾਂ ਚੀਨ ਸਮੁੰਦਰੀ ਲੜਾਈਆਂ ਵਿਚ ਜਿੱਤੇਗਾ, ਅਮਰੀਕਾ ਹਵਾਈ ਲੜਾਈਆਂ ਵਿਚ ਜਿੱਤੇਗਾ ਅਤੇ ਜ਼ਮੀਨੀ ਲੜਾਈਆਂ ਵਿਚ ਰੂਸ ਜਿੱਤੇਗਾ।

  • 297
  •  
  •  
  •  
  •