ਪਾਕਿਸਤਾਨ ਦਿਹਾੜੇ ‘ਤੇ ਨਰਿੰਦਰ ਮੋਦੀ ਨੇ ਇਮਰਾਨ ਖਾਨ ਨੂੰ ਲਿਖੀ ਚਿੱਠੀ

ਭਾਤਰ ਅਤੇ ਪਾਕਿਸਤਾਨ ਵਿਚ ਸ਼ਾਂਤੀ ਅਤੇ ਸਬੰਧਾਂ ‘ਚ ਸੁਧਾਰ ਦੀਆਂ ਕਈ ਖ਼ਬਰਾਂ ਆ ਰਹੀਆਂ ਹਨ। ਬੀਤੇ ਦਿਨੀਂ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸੁਧਾਰਨ ਲਈ ਯੂਏਈ ਦੀ ਵਿਚੋਲਗੀ ਦੀ ਖ਼ਬਰ ਆਈ ਸੀ। ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਪਾਕਿਸਤਾਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਇੱਕ “ਗੁਆਂਢੀ ਮੁਲਕ ਵਜੋਂ ਭਾਰਤ ਪਾਕਿਸਤਾਨ ਨਾਲ ਦਿਲੀ ਰਿਸ਼ਤਿਆਂ ਦਾ ਚਾਹਵਾਨ” ਹੈ ਪਰ ਉਸ ਲਈ “ਭਰੋਸੇ ਵਾਲਾ ਵਾਤਾਵਰਨ ਜਿਸ ਵਿੱਚ ਨਫ਼ਰਤ ਅਤੇ ਦੁਸ਼ਮਣੀ ਨਾ ਹੋਵੇ ਜ਼ਰੂਰੀ ਹੈ”। ਇਸ ਤੋਂ ਅੱਗੇ ਮੋਦੀ ਨੇ ਕਿਹਾ ਕਿ ਮਨੁੱਖਤਾ ਲਈ ਇਸ ਮੁਸ਼ਕਲ ਸਮੇਂ ਵਿੱਚ ਮੈਂ ਤੁਹਾਡੇ ਅਤੇ ਪਾਕਿਸਤਾਨ ਦੇ ਲੋਕਾਂ ਤੱਕ ਕੋਵਿਡ-19 ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਪਣੀਆਂ ਸ਼ੁੱਭ ਇਛਾਵਾਂ ਪਹੁੰਚਾਉਣੀਆਂ ਚਾਹੁੰਦਾ ਹਾਂ।

ਪਾਕਿਸਤਾਨ ਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਟਵੀਟ ਕਰ ਕੇ ਮੋਦੀ ਦੇ ਸੁਨੇਹੇ ਦੀ ਪੁਸ਼ਟੀ ਕੀਤੀ ਅਤੇ ਜਵਾਬ ਵਿੱਚ ਲਿਖਿਆ,“ਮੈਂ ਸਾਡੇ ਲੋਕਾਂ ਨੂੰ ਦਿੱਤੇ ਪ੍ਰਧਾਨ ਮੰਤਰੀ ਮੋਦੀ ਦੇ ਸੰਦੇਸ਼ ਦਾ ਸਵਾਗਤ ਕਰਦਾ ਹਾਂ। ਜਿਵੇਂ ਕਿ ਅਸੀਂ ਪਾਕਿਸਤਾਨ ਦਿਹਾੜਾ ਮਨਾ ਰਹੇ ਹਾਂ ਤਾਂ ਇਹ ਮੌਕਾ ਸਾਰੇ ਮੁੱਦੇ ਖ਼ਾਸ ਕਰ ਕੇ ਕਸ਼ਮੀਰ ਦੇ ਕੇਂਦਰੀ ਮੁੱਦੇ ਨੂੰ ਸੁਲਝਾਉਣ ਲਈ ਗੱਲਬਾਤ ਸ਼ੁਰੂ ਕਰਨ ਅਤੇ ਸਾਡੇ ਲੋਕਾਂ ਦੇ ਅਮਨ ਅਤੇ ਖ਼ੁਸ਼ਾਹਾਲੀ ਉੱਪਰ ਅਧਾਰਿਤ ਰਿਸ਼ਤੇ ਬਣਾਉਣ ਦਾ ਹੈ।” ਮੋਦੀ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਅਜਿਹੀ ਚਿੱਠੀ ਭੇਜੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਇਮਰਾਨ ਖ਼ਾਨ ਦੇ ਕੋਰੋਨਾ ਪੌਜ਼ਿਟਿਵ ਹੋਣ ਤੇ ਉਨ੍ਹਾਂ ਦੇ “ਜਲਦੀ ਸਿਹਤਯਾਬ” ਹੋਣ ਦੀ ਕਾਮਨਾ ਕੀਤੀ ਸੀ।

  • 40
  •  
  •  
  •  
  •