ਆਰਐੱਸਐੱਸ ਨੂੰ ਸੰਘ ਪਰਿਵਾਰ ਕਹਿਣਾ ਸਹੀ ਨਹੀਂ: ਰਾਹੁਲ ਗਾਂਧੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਰਾਸ਼ਟਰੀ ਸਵੈਸੇਵਕ ਸੰਘ (ਆਰਐੱਸਐੱਸ) ਨੂੰ ‘ਸੰਘ ਪਰਿਵਾਰ’ ਕਹਿਣਾ ਸਹੀ ਨਹੀਂ ਹੈ ਕਿਉਂਕਿ ਪਰਿਵਾਰ ’ਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਸੰਵੇਦਨਾ ਤੇ ਲਗਾਓ ਦੀ ਭਾਵਨਾ ਹੁੰਦੀ ਹੈ ਜੋ ਇਸ ਜਥੇਬੰਦੀ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਆਰਐੱਸਐੱਸ ਨੂੰ ਕਦੀ ਵੀ ਸੰਘ ਪਰਿਵਾਰ ਨਹੀਂ ਕਹਿਣਗੇ। ਕਾਂਗਰਸ ਆਗੂ ਨੇ ਬੀਤੇ ਦਿਨ ਦੋਸ਼ ਲਾਇਆ ਸੀ ਉੱਤਰ ਪ੍ਰਦੇਸ਼ ’ਚ ਕੇਰਲਾ ਆਧਾਰਿਤ ਈਸਾਈ ਸਾਧਵੀਆਂ ਨੂੰ ਸੰਘ ਪਰਿਵਾਰ ਦੇ ਮਾੜੇ ਏਜੰਡੇ ਤਹਿਤ ਪ੍ਰੇਸ਼ਾਨ ਕੀਤਾ ਗਿਆ ਹੈ।

ਰਾਹੁਲ ਨੇ ਟਵੀਟ ਕੀਤਾ, ‘ਮੇਰਾ ਮੰਨਣਾ ਹੈ ਕਿ ਆਰਐੱਸਐੱਸ ਤੇ ਸਬੰਧਤ ਜਥੇਬੰਦੀ ਨੂੰ ਸੰਘ ਪਰਿਵਾਰ ਕਹਿਣਾ ਠੀਕ ਨਹੀਂ ਹੈ ਕਿਉਂਕਿ ਪਰਿਵਾਰ ’ਚ ਔਰਤਾਂ ਹੁੰਦੀਆਂ ਹਨ, ਬਜ਼ੁਰਗਾਂ ਲਈ ਸਨਮਾਨ ਹੁੰਦਾ ਹੈ, ਸੰਵੇਦਨਾ ਤੇ ਲਗਾਓ ਦੀ ਭਾਵਨਾ ਹੁੰਦੀ ਹੈ, ਜੋ ਆਰਐੱਸਐੱਸ ’ਚ ਨਹੀਂ ਹੈ। ਹੁਣ ਆਰਐੱਸਐੱਸ ਨੂੰ ਸੰਘ ਪਰਿਵਾਰ ਨਹੀਂ ਕਹਾਂਗਾ।’

  • 38
  •  
  •  
  •  
  •