ਕੈਨੇਡਾ: ਨਸਲਵਾਦ ਖਿਲਾਫ਼ ਡਟਣ ਵਾਲੇ ਸਿੱਖ ਅਧਿਆਪਕ ਨੂੰ ਮਿਲਿਆ ਉੱਚ ਪੁਰਸਕਾਰ

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਨਸਲਵਾਦ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ ਵਾਲੇ ਬਰਨਬੀ ਨਿਵਾਸੀ ਕੈਨੇਡੀਅਨ ਜੰਮਪਲ ਸਿੱਖ ਅਧਿਆਪਕ ਹਰਮਨ ਸਿੰਘ ਪੰਧੇਰ ਦਾ ‘ਮਲਟੀਕਲਚਰਲਿਜ਼ਮ ਐਂਡ ਐਂਟੀ ਰੇਸਿਸਟ ਪੁਰਸਕਾਰ 2021’ ਨਾਲ ਸਨਮਾਨ ਕੀਤਾ ਹੈ।

ਸੂਬਾ ਸਰਕਾਰ ਵਲੋਂ ਹਰ ਸਾਲ ਇਹ ਪੁਰਸਕਾਰ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਬਹੁਸੱਭਿਅਕ ਰਹਿ ਰਹੇ ਭਾਈਚਾਰੇ ਦੇ ਆਪਸੀ ਰਿਸ਼ਤੇ ਨੂੰ ਮਜ਼ਬੂਤ ਕਰਨ ਅਤੇ ਨਸਲਵਾਦ ਦੇ ਖ਼ਿਲਾਫ਼ ਯੋਗਦਾਨ ਪਾਇਆ ਹੋਵੇ। ਵਰਚੂਅਲ ਸਨਮਾਨ ਵੰਡ ਸਮਾਗਮ ਮੌਕੇ ਬੋਲਦੇ ਹੋਏ ਮੁੱਖ ਮੰਤਰੀ ਜੌਹਨ ਹੌਰਗਨ ਨੇ ਕਿਹਾ ਕਿ ਬਿ੍ਟਿਸ਼ ਕੋਲੰਬੀਆ ‘ਚ ਭਾਈਚਾਰਕ ਸਾਂਝ ਹੈ। ਜ਼ਿਲ੍ਹਾ ਲੁਧਿਆਣਾ ਦੇ ਰਾੜਾ ਸਾਹਿਬ ਨੇੜਲੇ ਪਿੰਡ ਝੱਮਟ ਦੇ ਰਾਜਿੰਦਰ ਸਿੰਘ ਪੰਧੇਰ ਦਾ ਪੁੱਤਰ ਹਰਮਨ ਸਿੰਘ ਪੰਧੇਰ ਬੀਵਰ ਕਰੀਕ ਐਲਮੈਂਟਰੀ ਸਕੂਲ ਸਰੀ ਵਿਖੇ ਅਧਿਆਪਕ ਹੈ ਤੇ 2 ਵਾਰ ਬਰਨਬੀ ਸ਼ਹਿਰ ਦਾ ਸਕੂਲ ਟਰੱਸਟੀ ਰਹਿ ਚੁੱਕਾ ਹੈ।

  • 96
  •  
  •  
  •  
  •