ਕੈਨੇਡਾ ਦੇ ਫੋਰਟ ਸੇਂਟ ਜੌਹਨ ਦੀ ਨਗਰਪਾਲਿਕਾ ਨੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨਿਆ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਫੋਰਟ ਸੇਂਟ ਜੌਹਨ ਦੀ ਨਗਰਪਾਲਿਕਾ ਨੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਵਜੋਂ ਐਲਾਨਿਆ ਹੈ ਜੋ ਕਿ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ. ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਫੋਰਟ ਸੇਂਟ ਜੌਹਨ ਵੱਲੋਂ ਬੀਬੀ ਸ਼ੁਭਦੀਪ ਕੌਰ ਨੇ ਪੱਤਰ 2 ਮਾਰਚ ਨੂੰ ਪੱਤਰ ਲਿਖ ਕੇ ਨਗਰਪਾਲਿਕਾ ਨੂੰ ਅਪ੍ਰੈਲ ਮਹੀਨੇ ਮਨਾਏ ਜਾਂਦੇ ਖ਼ਾਲਸਾ ਸਾਜਨਾ ਦਿਵਸ ਦੀ ਅਹਿਮੀਅਤ ਬਾਰੇ ਦੱਸਿਆ ਸੀ ਜੋ ਮੇਅਰ ਤੇ ਕੌਂਸਲਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ।

ਮੇਅਰ ਲੋਰੀ ਐਰਮੈਨ

ਮੇਅਰ ਲੋਰੀ ਐਰਮੈਨ ਨੇ ਕਿਹਾ ਕਿ ਕੈਨੇਡਾ ਦੇ ਹਰ ਖੇਤਰ ਵਿਚ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ ਤੇ ਅਪ੍ਰੈਲ ਨੂੰ ਸਿੱਖ ਵਿਰਾਸਤੀ ਮਹੀਨਾ ਐਲਾਨ ਕੇ ਉਹ ਮਾਣ ਮਹਿਸੂਸ ਕਰ ਰਹੀ ਹੈ। 1 ਤੋਂ 30 ਅਪ੍ਰੈਲ ਤੱਕ ਨਗਰਪਾਲਿਕਾ ਦੀ ਇਮਾਰਤ ਅੱਗੇ ਕੈਨੇਡਾ ਤੇ ਬਿ੍ਟਿਸ਼ ਕੋਲੰਬੀਆ ਦੇ ਝੰਡੇ ਨਾਲ ਕੇਸਰੀ ਨਿਸ਼ਾਨ ਸਾਹਿਬ ਵੀ ਝੁੱਲੇਗਾ। ਵਰਨਣਯੋਗ ਹੈ ਕਿ ਵੈਨਕੂਵਰ ਤੋਂ 1218 ਕਿੱਲੋਮੀਟਰ ਦੂਰ ਫਸੇ ਫੋਰਟ ਸੇਂਟ ਜੌਹਨ ਸ਼ਹਿਰ ਦੀ ਕੁੱਲ ਆਬਾਦੀ 21 ਹਜ਼ਾਰ ਹੈ ਤੇ ਉੱਥੇ ਸਿਰਫ਼ 20 ਪੰਜਾਬੀ ਪਰਿਵਾਰ ਹੀ ਰਹਿੰਦੇ ਹਨ ਤੇ ਪੰਜਾਬ ਤੋਂ ਆਏ ਕੁਝ ਵਿਦਿਆਰਥੀ ਰਹਿ ਰਹੇ ਹਨ । ਗੁਰੂ ਨਾਨਕ ਸਿੱਖ ਟੈਂਪਲ ਅਤੇ ਫੋਰਟ ਸੇਂਟ ਜੌਨ ਦੀ ਕਲਚਰਲ ਸੁਸਾਇਟੀ ਦੀ ਸਥਾਪਨਾ ਅਪ੍ਰੈਲ 1987 ਵਿਚ ਕੀਤੀ ਗਈ ਸੀ।

  • 125
  •  
  •  
  •  
  •