ਸ਼ਿਵ ਸੈਨਾ ਆਗੂ ਕਸ਼ਮੀਰ ਗਿਰੀ ਗ੍ਰਿਫ਼ਤਾਰ: ਸੁਰੱਖਿਆ ਵਧਾਉਣ ਲਈ ਖ਼ੁਦ ’ਤੇ ਕਰਵਾਇਆ ਸੀ ਹਮਲਾ

ਸ਼ਿਵ ਸੈਨਾ ਦੇ ਰਾਸ਼ਟਰੀ ਪ੍ਰਚਾਰਕ ਕਸ਼ਮੀਰ ਗਿਰੀ ਨੇ ਖੰਨਾ ਪੁਲੀਸ ਕੋਲ ਮੰਨਿਆ ਹੈ ਕਿ ਉਸ ‘ਤੇ ਮਾਰਚ 2020 ਵਿਚ ਹੋਇਆ ਕਥਿਤ ਕਾਤਲਾਨਾ ਹਮਲਾ ਉਸ ਨੇ ਆਪਣੇ ਬੇਟੇ ਨਾਲ ਮਿਲ ਕੇ ਖ਼ੁਦ ਹੀ ਸਾਜ਼ਿਸ਼ ਕਰਕੇ ਸੁਰੱਖਿਆ ਵਧਾਉਣ ਦੀ ਨੀਅਤ ਨਾਲ ਕਰਵਾਇਆ ਸੀ। ਪੁਲਿਸ ਜਾਂਚ ਉਪਰੰਤ ਮਾਮਲੇ ਵਿਚ ਨਵਾਂ ਕੇਸ ਦਰਜ ਕਰੇਗੀ। ਖੰਨਾ ਦੇ ਐਸ.ਐਸ.ਪੀ. ਗੁਰਸ਼ਰਨਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਐਸ.ਪੀ. ਮਨਪ੍ਰੀਤ ਸਿੰਘ ਅਤੇ ਡੀ.ਐਸ.ਪੀ. ਰਾਜਨ ਪਰਮਿੰਦਰ ਸਿੰਘ ਨਿਗਰਾਨੀ ਹੇਠ ਥਾਣੇਦਾਰ ਆਕਾਸ਼ ਦੱਤ ਮੁੱਖ ਅਫ਼ਸਰ, ਥਾਣਾ ਸਿਟੀ -2 , ਨੇ ਸ਼ਿਵ ਸੈਨਾ ਪੰਜਾਬ ਦੇ ਮੁੱਖ ਬੁਲਾਰੇ ਕਸ਼ਮੀਰ ਗਿਰੀ ਦਾ ਚੇਲਾ ਬੰਤ ਗਿਰੀ, ਮਨੋਜ ਉਰਫ਼ ਲਾਜਾ ਨੂੰ ਦੋਸ਼ੀ ਨਾਮਜ਼ਦ ਕਰਕੇ ਆਈ.ਪੀ.ਸੀ.ਦੀ ਧਾਰਾ 506,120 – ਬੀ ਅਤੇ ਧਾਰਾ 25-54-59 ਅਸਲਾ ਐਕਟ ਦਾ ਕੱਲ੍ਹ ਗ੍ਰਿਫ਼ਤਾਰ ਕੀਤਾ।

ਜ਼ਿਕਰਯੋਗ ਹੈ ਕਿ 28 ਮਾਰਚ ਨੂੰ ਖੰਨਾ ਦੀ ਗੁਰੂ ਅਮਰਦਾਸ ਮਾਰਕੀਟ ਵਿਖੇ ਵੱਡੀ ਗਿਣਤੀ ’ਚ ਇੱਕਠੇ ਹੋਏ ਨੌਜਵਾਨਾਂ ਨੇ ਨਿਖਿਲ ਸ਼ਰਮਾ ’ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ। ਉਦੋਂ ਖੰਨਾ ਵਿਚ ਸ਼ਿਵ ਸੈਨਾ ਵਰਕਰਾਂ ਨੇ ਇੱਕਠੇ ਹੋ ਕੇ ਇਸ ਹਮਲੇ ਦੀ ਤਿੱਖੀ ਅਲੋਚਨਾ ਕਰਦਿਆਂ ਸ਼ਹਿਰ ਵਿਚ ਮੁਜ਼ਾਹਰੇ ਕੀਤੇ ਸਨ। ਇਹ ਵੀ ਜ਼ਿਕਰਯੋਗ ਹੈ ਕਿ ਗਿਰੀ ਤੇ ਹਮਲਾ ਕਰਨ ਵਾਲੇ ਦੋਵੇਂ ਨੌਜਵਾਨ ਜਸਵਿੰਦਰ ਸਿੰਘ ਜੱਸੀ ਪਿੰਡ ਲੱਖਪੁਰ ਹਾਲ ਵਾਸੀ 1430/29 ਸੀ ਚੰਡੀਗੜ੍ਹ ਅਤੇ ਗੁਰਿੰਦਰ ਸਿੰਘ ਗਿੰਦੀ ਵਾਸੀ ਗੋਹਲ ਮਾਜਰੀ (ਮੁਕੰਦਪੁਰ) ਸਨ, ਨੂੰ ਗਿਰੀ ’ਤੇ ਹਮਲਾ ਕਰਵਾਉਣ ਲਈ ਰਾਜਨ ਗਿਰੀ ਨੇ ਚੰਡੀਗੜ੍ਹ ਵਿਖੇ ਪਿਸਟਲ ਮੁਹੱਈਆ ਕਰਵਾਏ ਤੇ ਪਿੰਡ ਗੋਬਿੰਦਗੜ੍ਹ ਨੇੜੇ ਮੁਹਾਲੀ ਵਿਖੇ ਪਿਸਟਲ ਚਲਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ।

  • 1.5K
  •  
  •  
  •  
  •