ਕੈਨੇਡਾ: ਯੂਨੀਵਰਸਿਟੀ ਆਫ਼ ਕੈਲਗਰੀ ਸਿੱਖ ਧਰਮ ਬਾਰੇ ਸ਼ੁਰੂ ਕਰੇਗੀ ਉੱਚ-ਪੱਧਰੀ ਪੜ੍ਹਾਈ

ਯੂਨੀਵਰਸਿਟੀ ਆਫ਼ ਕੈਲਗਰੀ ਹੁਣ ਆਪਣੇ ਸਿੱਖ ਅਧਿਐਨ ਦੇ ਹੋਰ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਯੂਨੀਵਰਸਿਟੀ ਆਫ਼ ਕੈਲਗਰੀ ਦੀ ਆਰਟਸ ਫ਼ੈਕਲਟੀ ਦੇ ਡੀਨ ਰਿਚਰਡ ਸਿਗਰਡਸਨ ਨੇ ਦੱਸਿਆ ਕਿ ਹੁਣ ਇਹ ਕੋਰਸ ਧਾਰਮਿਕ ਅਧਿਐਨ ਤੋਂ ਇਲਾਵਾ ਸਿੱਖ ਇਤਿਹਾਸ, ਸਭਿਆਚਾਰ ਤੇ ਸਾਹਿਤ ਦੇ ਨਾਲ-ਨਾਲ ਸਿੱਖ ਧਰਮ ਤੇ ਕੌਮ ਦੇ ਸਮਾਜਕ ਤੇ ਸਭਿਆਚਾਰਕ ਪੱਖਾਂ ਦੀ ਪੜ੍ਹਾਈ ਵੀ ਕਰਵਾਉਣਗੇ। ਇਨ੍ਹਾਂ ਕੋਰਸਾਂ ਲਈ ਯੂਨੀਵਰਸਿਟੀ ਨੂੰ ਅਲਬਰਟਾ ਦੀ ਸਿੱਖ ਸੰਗਤ ਦਾ ਕਾਫ਼ੀ ਸਹਿਯੋਗ ਵੀ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪਾਇਲਟ ਪ੍ਰੋਗਰਾਮ ਵਜੋਂ ਫ਼ੁਲ ਟਾਈਮ ਅਧਿਆਪਕ ਰੱਖੇ ਜਾਣਗੇ, ਮੌਜੂਦਾ ਕੋਰਸ ਸਿਲੈਕਸ਼ਨ ਦਾ ਪਾਸਰ ਹੋਵੇਗਾ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਅਗਲੇਰਾ ਅਧਿਐਨ ਕਰਨ ਦੇ ਹੋਰ ਬਹੁਤ ਸਾਰੇ ਮੌਕੇ ਮਿਲਣਗੇ। ‘ਸੀਟੀਵੀ ਨਿਊਜ਼’ ਵੱਲੋਂ ਪ੍ਰਕਾਸ਼ਿਤ ਇਨਾ ਸਿੱਧੂ ਦੀ ਰਿਪੋਰਟ ਅਨੁਸਾਰ ਗੁਰਬੀਰ ਪਰਮਾਰ, ਜਿਨ੍ਹਾਂ ਖ਼ੁਦ ਕੈਲਗਰੀ ਯੂਨੀਵਰਸਿਟੀ ਦੇ ਸਿੱਖ ਅਧਿਐਨ ’ਚ ਦਾਖ਼ਲਾ ਲਿਆ ਹੈ, ਨੇ ਦੱਸਿਆ ਕਿ ਬਹੁਤ ਸਾਰੇ ਪਿਛੋਕੜਾਂ ਵਾਲੇ ਵਿਦਿਆਰਥੀ ਹੁਣ ਇਹ ਅਧਿਐਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੁਣ ਸਿਰਫ਼ ਧਾਰਮਿਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ, ਕਈ ਪੱਖਾਂ ਤੋਂ ਸਿੱਖ ਕੌਮ ਦਾ ਅਧਿਐਨ ਹੋ ਸਕੇਗਾ।

ਰਿਚਰਡ ਸਿਗਰਡਸਨ ਨੇ ਵੀ ਕਿਹਾ ਕਿ ਯੂਨੀਵਰਸਿਟੀ ’ਚ ਹੋਰ ਵੱਖੋ-ਵੱਖਰੇ ਕੋਰਸ ਕਰ ਰਹੇ ਵਿਦਿਆਰਥੀਆਂ ਦੇ ਵੀ ਇਨ੍ਹਾਂ ਨਵੇਂ ਕੋਰਸਾਂ ’ਚ ਦਾਖ਼ਲੇ ਲੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆੱਫ਼ ਕੈਲਗਰੀ ਸਦਾ ਹਰੇਕ ਮੂਲ ਦੇ ਸਾਰੇ ਲੋ ਦਾ ਸੁਆਗਤ ਕਰਦੀ ਹੈ।

ਹਰਜੀਤ ਗਰੇਵਾਲ ਨੇ ਕਿਹਾ ਕਿ ਯੂਨੀਵਰਸਿਟੀ ’ਚ ਨਵੇਂ ਕੋਰਸਾਂ ਨਾਲ ਜਿੱਥੇ ਸਿੱਖ ਰਵਾਇਤਾਂ ਬਾਰੇ ਕੁਝ ਨਵਾਂ ਸਿੱਖਣ ਦਾ ਮੌਕਾ ਮਿਲੇਗਾ, ਉੱਥੇ ਸਿੱਖਾਂ ਦੇ ਸਮਾਜ ਵਿੱਚ ਯੋਗਦਾਨ ਬਾਰੇ ਵੀ ਆਮ ਲੋਕਾਂ ਨੂੰ ਜਾਣਕਾਰੀ ਮਿਲੇਗੀ। ਉਨਾਂ ਦਾਅਵਾ ਕੀਤਾ ਕਿ ਇੱਕ ਅਨੁਮਾਨ ਅਨੁਸਾਰ ਕੈਨੇਡਾ ’ਚ 8 ਲੱਖ ਸਿੱਖ ਰਹਿ ਰਹੇ ਹਨ ਤੇ ਸਿੱਖ ਧਰਮ ਦੁਨੀਆ ਦੇ ਪੰਜਵਾਂ ਸਭ ਤੋਂ ਵੱਡਾ ਧਰਮ ਹੈ।

  • 115
  •  
  •  
  •  
  •