ਅਮਰੀਕਾ ਚ ਸਿੱਖਾਂ ਦਾ ਵਧਿਆ ਮਾਣ,ਸੰਸਦ ‘ਚ ਸਿੱਖਾਂ ਦੇ ਯੋਗਦਾਨ ਦੀ ਪ੍ਰਸੰਸਾ ਵਾਲਾ ਮਤਾ ਪੇਸ਼

ਵਾਸ਼ਿੰਗਟਨ:  ਅੱਧੀ ਦਰਜਨ ਅਮਰੀਕੀ ਸੰਸਦ ਮੈਂਬਰਾਂ ਨੇ ਸੈਨੇਟ ਚ ਮਤਾ ਪਾਸ ਕਰਕੇ ਯੂਐਸਏ ਦੇ ਵਿਕਾਸ ਚ ਸਿੱਖਾਂ ਦੇ ਯੋਗਦਾਨ ਦੀ ਪ੍ਰਸੰਸਾ ਕੀਤੀ ਗਈ। ਸੈਨੇਟ ਚ ਪੇਸ਼ ਕੀਤੇ ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਅਮਰੀਕਨ ਸਿੱਖਾਂ ਨੇ ਆਪਣੇ ਧਰਮ ਅਤੇ ਸੇਵਾ ਨਾਲ ਸਾਰੇ ਲੋਕਾਂ ਵਿਚਕਾਰ ਸਨਮਾਨ ਹਾਸਲ ਕਰ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਸਿੱਖ ਪੁਰਸ਼ਾਂ ਅਤੇ ਔਰਤਾਂ ਨੇ ਲੰਬੇ ਸਮੇਂ ਤੋਂ ਅਮਰੀਕੀ ਸਮਾਜ ‘ਚ ਕਾਫੀ ਯੋਗਦਾਨ ਪਾਇਆ ਹੈ। ਸਿੱਖਾਂ ਨੇ ਵੱਖ-ਵੱਖ ਪੇਸ਼ਿਆਂ ਨੂੰ ਚੁਣਿਆ, ਜਿਸ ਨਾਲ ਅਮਰੀਕਾ ਦਾ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਹੋਇਆ। ਉਨ੍ਹਾਂ ਨੇ ਖੇਤੀ, ਸੂਚਨਾ, ਉਦਯੋਗਿਕ, ਛੋਟੇ ਉਦਯੋਗਾਂ, ਹਸਪਤਾਲ ਉਦਯੋਗਾਂ, ਦਵਾਈਆਂ ਅਤੇ ਤਕਨੀਕੀ ਖੇਤਰ ‘ਚ ਅਹਿਮ ਯੋਗਦਾਨ ਪਾਇਆ। ਅਮਰੀਕਾ ‘ਚ ਤਕਰੀਬਨ 500000 ਸਿੱਖ ਰਹਿ ਰਹੇ ਹਨ ਅਤੇ ਇਨ੍ਹਾਂ ‘ਚੋਂ ਅੱਧੀ ਆਬਾਦੀ ਕੈਲੀਫੋਰਨੀਆ ‘ਚ ਰਹਿੰਦੀ ਹੈ7 ਸਾਲ ਪਹਿਲਾਂ ਓਕ ਕ੍ਰੀਕ ਗੁਰਦੁਆਰਾ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਤੇ ਦੁੱਖ ਪ੍ਰਗਟਾਇਆ ਗਿਆ ਅਤੇ 6 ਤੋਂ ਵਧੇਰੇ ਸੰਸਦ ਮੈਂਬਰਾਂ ਨੇ ਸਖਤ ਬੰਦੂਕ ਕੰਟਰੋਲ ਕਾਨੂੰਨਾਂ ਅਤੇ ਵਿਆਪਕ ਜਾਂਚ ਦੀ ਵਕਾਲਤ ਜਾਰੀ ਰੱਖਣ ਦਾ ਸੰਕਲਪ ਲਿਆ। ਅਲ ਪਾਸੋ, ਟੈਕਸਾਸ, ਡੇਟਨ, ਓਹੀਓ, ਗਿਲਰਾਏ, ਕੈਲੀਫੋਰਨੀਆ ‘ਚ ਹਾਲ ਹੀ ‘ਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਅਦ ਅਮਰੀਕਾ ‘ਚ ਕਈ ਲੋਕ ਅਤੇ ਸੰਗਠਨ ਸਖਤ ਬੰਦੂਕ ਕੰਟਰੋਲ ਨਿਯਮਾਂ ਦੀ ਮੰਗ ਕਰ ਰਹੇ ਹਨਜ਼ਿਕਰਯੋਗ ਹੈ ਕਿ ਓਕ ਕ੍ਰੀਕ ‘ਚ 5 ਅਗਸਤ, 2012 ਨੂੰ ਇਕ ਗੁਰਦੁਆਰਾ ਸਾਹਿਬ ‘ਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ, ਜਿਸ ‘ਚ 6 ਲੋਕ ਮਾਰੇ ਗਏ ਸਨ।

  • 259
  •  
  •  
  •  
  •