ਪੁਰਾਤਤਵ ਵਿਭਾਗ ਨੇ SGPC ਨੂੰ ਟੋਡਰ ਮੱਲ ਦੀ ਹਵੇਲੀ ਚ ਉਸਾਰੀ ਕਰਨ ‘ਤੇ ਲਾਈ ਰੋਕ

ਫਤਿਹਗੜ੍ਹ ਸਾਹਿਬ: ਪੁਰਾਤਤਵ ਵਿਭਾਗ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੀਵਾਨ ਟੋਡਰ ਮੱਲ ਦੀ ਫ਼ਤਹਿਗੜ੍ਹ ਸਾਹਿਬ ਸਥਿਤ ਇਤਿਹਾਸਿਕ ਜਹਾਜ਼ ਹਵੇਲੀ ਨਾਲ ਕਥਿਤ ਤੌਰ ’ਤੇ ਛੇੜਛਾੜ ਕਰਨ ਤੋਂ ਰੋਕ ਦਿੱਤਾ ਗਿਆ ਹੈ।ਇਸ ਹਵੇਲੀ ਦੀ ਸਿੱਖ ਧਰਮ ਅਤੇ ਇਤਿਹਾਸ ਦੇ ਉਸ ਹਿੱਸੇ ਨਾਲ ਸੰਬੰਧ ਹੈ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੇ ਸੂਬੇਦਾਰ ਵੱਲੋਂ ਕੰਧਾਂ ਚ ਚਿਣਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਐੱਸਜੀਪੀਸੀ ਨੇ ਹਵੇਲੀ ਦੇ ਵਿਹੜੇ ਵਿੱਚ ਇੱਕ ਕਮਰਾ ਬਣਾ ਦਿੱਤਾ ਅਤੇ ਤਿੰਨ ਹੋਰ ਕਮਰਿਆਂ ਦੀ ਨੀਂਹ ਰੱਖ ਦਿੱਤੀ।
ਇਸ ਸਬੰਧੀ ਪੁਰਾਤਤਵ ਵਿਭਾਗ ਵੱਲੋਂ ਐੱਸਜੀਪੀਸੀ ਦੇਮੈਨੇਜਰ ਨੂੰ ਪੱਤਰ
 ਭੇਜਿਆ ਗਿਆ ਹੈ। ਇਸ ਪੱਤਰ ਵਿਚ ਤੁਰੰਤ ਉਸਾਰੀ ਦਾ ਕੰਮ ਬੰਦ ਕਰਨ ਲਈ ਆਖਿਆ। ਇਹ ਵੀ ਕਿਹਾ ਗਿਆ ਕਿ ਇਸ ਉਸਾਰੀ ਨਾਲ ਸੁਰੱਖਿਅਤ ਇਮਾਰਤ ਨਾਲ ਛੇੜਛਾੜ ਹੋ ਰਹੀ ਸੀ। ਜ਼ਿਕਰਯੋਗ ਹੈ ਕਿ ਇਤਿਹਾਸਿਕ ਇਮਾਰਤਾਂਸਬੰਧੀ ਐਕਟ ਅਨੁਸਾਰ ਸੁਰੱਖਿਅਤ 
ਇਮਾਰਤਾਂ ਦੇ 100 ਮੀਟਰ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀ ’ਤੇਪਾਬੰਦੀ ਹੈ

  • 121
  •  
  •  
  •  
  •