ਦਿੱਲੀ ਚ ਰਵਿਦਾਸ ਮੰਦਰ ਤੋੜਿਆ, ਪੰਜਾਬ ਚ ਨੈਸ਼ਨਲ ਹਾਈਵੇਅ ਜਾਮ,ਹਜਾਰਾਂ ਯਾਤਰੀ ਫਸੇ

ਜਲੰਧਰ/ਫਗਵਾੜਾ — ਦਿੱਲੀ ‘ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਸਬੰਧ ‘ਚ ਰਵਿਦਾਸ ਭਾਈਚਾਰੇ ਦੇ ਲੋਕਾਂ ‘ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਗੁੱਸੇ ਵਜੋ ਰਵਿਦਾਸ ਭਾਈਚਾਰੇ ਦੇ ਲੋਕਾਂ ਨੇ ਪੰਜਾਬ ਭਰ ‘ਚ ਹਾਈਵੇਅ ਜਾਮ ਕਰ ਦਿੱਤੇ ਹਨ
ਲੋਕਾਂ ਵੱਲੋਂ ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਮੋਦੀ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਸੁਪਰੀਮ ਕੋਰਟ ਵੱਲੋਂ ਦਿੱਲੀ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪੁਰਾਣੇ ਗੁਰੁਦੁਆਰੇ ਨੂੰ ਤੋੜਨ ਦਾ ਫੈਸਲਾ ਸੁਣਾਇਆ ਗਿਆ ਹੈ


ਇਸ ਤੋਂ ਇਲਾਵਾ ਪਿਛਲੇ ਇਕ ਘੰਟੇ ਤੋਂ ਫਗਵਾੜਾ-ਜਲੰਧਰ ਹਾਈਵੇਅ ‘ਤੇ ਵੀ ਲੋਕਾਂ ਵੱਲੋਂ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਲੁਧਿਆਣਾ ਹਾਈਵੇਅ
ਹਾਈਵੇਅ ਜਾਮ ਹੋਣ ਨੂੰ ਲੈ ਕੇ ਭਾਰੀ ਗਿਣਤੀ ‘ਚ ਵਾਹਨ ਫਸੇ ਹੋਏ ਹਨ। ਸੂਚਨਾ ਮਿਲਦੇ ਹੀ ਮੌਕੇ ‘ਤੇ ਥਾਣਾ ਨੰਬਰ-8 ਦੀ ਪੁਲਸ ਦੇ ਇਲਾਵਾ ਟ੍ਰੈਫਿਕ ਕਰਮਚਾਰੀ ਮੌਕੇ ‘ਤੇ ਪਹੁੰਚੇ ਹਨ ਅਤੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ

  • 150
  •  
  •  
  •  
  •