ਅਮਰੀਕੀ ਫ਼ੌਜਾਂ ਅਫਗਾਨਿਸਤਾਨ ਚੋਂ ਵਾਪਿਸ ਜਾਣਗੀਆਂ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕਰ ਦਿੱਤਾ ਹੈ ਅਮਰੀਕੀ ਫੌਜਾਂ ਜਲਦੀ ਹੀ ਅਫਗਾਨਿਸਤਾਨ ਚੋਂ ਵਾਪਿਸ ਚਲੀਆਂ ਜਾਣਗੀਆਂ। ਫ਼ੌਜਾਂ ਵਾਪਸ ਚਲੇ ਜਾਣ ਦੇ ਬਾਅਦ ਵੀ ਅਮਰੀਕੀ ਖ਼ੁਫ਼ੀਆ ਏਜੰਸੀਆਂ ਉੱਥੇ ਕੰਮ ਕਰਦੀਆਂ ਰਹਿਣਗੀਆਂ।

ਸ੍ਰੀ ਟਰੰਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਦੱਖਣੀ ਏਸ਼ੀਆਈ ਦੇਸ਼ ‘ਅੱਤਵਾਦ ਦੀ ਪ੍ਰਯੋਗਸ਼ਾਲਾ’ ਬਣਨ। ਉਨ੍ਹਾਂ ਅਮਰੀਕਾ–ਤਾਲਿਬਾਨ ਸ਼ਾਂਤੀ ਯੋਜਨਾ ਦੀ ਸਮੀਖਿਆ ਲਈ ਸਿਖ਼ਰਲੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਨਾਲ ਮੀਟਿੰਗ ਤੋਂ ਬਾਅਦ ਇਹ ਟਿੱਪਣੀ ਕੀਤੀ।
ਸ੍ਰੀ ਟਰੰਪ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ – ‘ਅਸੀਂ ਅਫ਼ਗ਼ਾਨਿਸਤਾਨ ’ਚ ਸਰਕਾਰ ਤੇ ਤਾਲਿਬਾਨ ਦੋਵਾਂ ਨਾਲ ਗੱਲਬਾਤ ਕਰ ਰਹ ਹਾਂ ਤੇ ਚਰਚਾ ਕਾਫ਼ੀ ਵਧੀਆ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਫ਼ੌਜੀਆਂ ਦੀ ਗਿਣਤੀ ਘਟਾ ਕੇ ਸ਼ਾਇਦ 13,000 ਕਰ ਦਿੱਤੀ ਹੈ। ਅਸੀਂ ਇਸ ਨੂੰ ਥੋੜ੍ਹਾ ਹੋਰ ਘਟਾਵਾਂਗੇ। ਇਸ ਤੋਂ ਬਾਅਦ ਫ਼ੈਸਲਾ ਲਵਾਂਗੇ ਕਿ ਅਸੀਂ ਉੱਥੇ ਲੰਮੇ ਸਮੇਂ ਤੱਕ ਰੁਕਣਾ ਹੈ ਜਾਂ ਨਹੀਂ।
ਇੱਕ ਸਵਾਲ ਦੇ ਜਵਾਬ ਵਿੱਚ ਟਰੰਪ ਨੇ ਕਿਹਾ ਕਿ ਅਫ਼ਗ਼ਾਨਿਸਤਾਨ ’ਚ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਬਣੇ ਰਹਿਣਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਹ ਉਹ ਥਾਂ ਹੈ, ਜਿੱਥੇ ਸਾਡੇ ਉੱਤੇ ਹਮਲੇ ਹੁੰਦੇ ਹਨ। ਤੁਸੀਂ ਵੇਖੋ ਵਰਲਡ ਟਰੇਡ ਟਾਵਰ ਉੱਤੇ ਕੀ ਹੋਇਆ ਸੀ? ਉਸ ਦਾ ਸਬੰਧ ਅਫ਼ਗ਼ਾਨਿਸਤਾਨ ਨਾਲ ਹੀ ਸੀ।

  •  
  •  
  •  
  •  
  •