ਕਸ਼ਮੀਰ ’ਚ ਮੁਸ਼ਕਲ ਸਥਿਤੀ : ਡੋਨਾਲਡ ਟਰੰਪ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ ਉਤੇ ਗੱਲਬਾਤ ਕਰਕੇ ਉਨ੍ਹਾਂ ਨੂੰ ਕੁਝ ਆਗੂਆਂ ਵੱਲੋਂ ਦਿੱਤੇ ਜਾ ਰਹੇ ਭਾਰਤ–ਵਿਰੋਧੀ ਬਿਆਨਾਂ ਤੋਂ ਜਾਣੂ ਕਰਵਾਇਆ।
ਇਸ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟਵੀਟ ਕਸ਼ਮੀਰ ਮੁੱਦੇ ਉਤੇ ਇਕ ਟਵੀਟ ਕੀਤਾ ਗਿਆ। ਟਰੰਪ ਨੇ ਕਿਹਾ ਕਿ ਮੇਰੇ ਦੋ ਚੰਗੇ ਦੋਸਤ, ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਾਨ ਨਾਲ ਗੱਲਬਾਤ ਹੋਈ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨਾਲ ਵਪਾਰ, ਰਣਨੀਤਿਕ ਸਾਂਝੇਦਾਰੀ ਬਾਰੇ ਅਤੇ ਸਭ ਤੋਂ ਮਹੱਤਵਪੂਰਣ ਗੱਲ ਭਾਰਤ ਅਤੇ ਪਾਕਿਸਤਾਨ ਵਿਚ ਕਸ਼ਮੀਰ ਵਿਚ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਨੂੰ ਲੈ ਕੇ ਗੱਲਬਾਤ ਹੋਈ। ਇਕ ਮੁਸ਼ਕਲ ਸਥਿਤੀ, ਪ੍ਰੰਤੂ ਚੰਗੀ ਗੱਲਬਾਤ।
ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨਾਲ ਗੱਲਬਾਤ ਵਿਚ ਕਿਹਾ ਕਿ ਖੇਤਰੀ ਕੁਝ ਆਗੂਆਂ ਵੱਲੋਂ ਦਿੱਤੇ ਜਾ ਰਹੇ ਭਾਰਤ ਵਿਰੋਧ ਅਤੇ ਹਿੰਸਾ ਭੜਕਾਉਣ ਵਾਲੇ ਬਿਆਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਸ਼ਾਂਤੀ ਲਈ ਅਨੁਕੂਲ ਨਹੀਂ ਹੈ।  ਇਹ ਪਾਕਿਸਤਾਨੀ ਆਗੂ ਸਬੰਧ ਵਿਚ ਜੋ ਕਸ਼ਮੀਰ ਮਾਮਲੇ ਨੂੰ ਲੈ ਕੇ ਭਾਰਤ ਵਿਰੁੱਧ ਬਿਆਨਬਾਜ਼ੀ ਕਰ ਰਹੇ ਹਨ। ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖਤਮ ਕਰਕੇ ਉਥੇ ਵਿਕਾਸ ਕਰਨ ਦੇ ਭਾਰਤ ਦੇ ਯਤਨਾਂ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵੱਲੋਂ ਸਮਰਥਨ ਕੀਤੇ ਜਾਣ ਦੇ ਕੁਝ ਹੀ ਦਿਨਾਂ ਬਾਅਦ ਮੋਦੀ ਨੇ ਸੋਮਵਾਰ ਨੂੰ ਟਰੰਪ ਨਾਲ 30 ਮਿੰਟ ਫੋਨ ਉਤੇ ਗੱਲਬਾਤ ਕੀਤੀ।

  • 149
  •  
  •  
  •  
  •