ਦਲਿਤ ਬੱਚਿਆਂ ਨੂੰ ਸਕੂਲ ’ਚ ਵੱਖ ਬਿਠਾ ਕੇ ਖਾਣਾ ਦੇਣ ਦੀ ਵੀਡੀਉ ਫੈਲੀ

ਦਲਿਤ ਵਿਦਿਆਰਥੀਆਂ ਨੂੰ ਵਖਰਾ ਬਿਠਾ ਕੇ ਭੋਜਨ ਕਰਵਾਉਣ ਦੀ ਖ਼ਬਰ ਅਤਿ ਨਿੰਦਣਯੋਗ : ਮਾਇਆਵਤੀ

ਲਖਨਊ : ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੇ ਇਕ ਪ੍ਰਾਇਮਰੀ ਸਕੂਲ ’ਚ ਦੁਪਹਿਰ ਦੇ ਭੋਜਨ ਯੋਜਨਾ ਤਹਿਤ ਦਿਤੇ ਜਾਣ ਵਾਲੇ ਭੋਜਨ ਦੌਰਾਨ ਕਥਿਤ ਵਿਤਕਰੇ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੇ ਸੋਸ਼ਲ ਮੀਡੀਆ ਅਤੇ ਟੀ.ਵੀ. ਚੈਨਲਾਂ ’ਤੇ ਚਰਚਿਤ ਹੋਏ ਵੀਡੀਉ ’ਚ ਦਲਿਤ ਬੱਚਿਆਂ ਨਾਲ ਖਾਣਾ ਖਾਣ ਨੂੰ ਲੈ ਕੇ ਕਥਿਤ ਵਿਤਕਰਾ ਨਜ਼ਰ ਆ ਰਿਹਾ ਹੈ। ਹਾਲਾਂਕਿ ਜ਼ਿਲ੍ਹਾ ਅਧਿਕਾਰੀ ਭਵਾਨੀ ਸਿੰਘ ਖੰਗਾਰੌਤ ਨੇ ਦੋਸ਼ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਹੁਕਮ ਦਿਤੇ ਹਨ।

ਚਰਚਿਤ ਵੀਡੀਉ ’ਚ ਬਲੀਆ ਦੇ ਰਾਮਪੁਰ ਦਾ ਪ੍ਰਾਇਮਰੀ ਸਕੂਲ ਦਿਸ ਰਿਹਾ ਹੈ, ਜਿੱਥੇ ਆਮ ਵਰਗ ਦੇ ਬੱਚੇ ਦਲਿਤ ਬੱਚਿਆਂ ਨਾਲ ਭੋਜਨ ਨਹੀਂ ਕਰਦੇ ਅਤੇ ਦਲਿਤ ਬੱਚੇ ਸਕੂਲ ’ਚ ਮਿਲਣ ਵਾਲੀ ਥਾਲੀ ’ਚ ਖਾਣਾ ਨਹੀਂ ਖਾਂਦੇ। ਦਲਿਤ ਬੱਚੇ ਥਾਲੀ ਅਪਣੇ ਘਰੋਂ ਲੈ ਕੇ ਆਉਂਦੇ ਹਨ। ਵੀਡੀਉ ’ਚ ਮਿਡ-ਡੇ ਮੀਲ ਦਾ ਭੋਜਨ ਦਲਿਤ ਬੱਚੇ ਵੱਖ ਬੈਠ ਕੇ ਖਾਂਦੇ ਦਿਸ ਰਹੇ ਹਨ। ਪਿਛੜੀ ਜਾਤ ਦੇ ਬੱਚਿਆਂ ਦਾ ਕਹਿਣਾ ਹੈ ਕਿ ਉਹ ਅਪਣੀ ਥਾਲੀ ਘਰੋਂ ਲੈ ਕੇ ਆਉਂਦੇ ਹਨ।

ਹਾਲਾਂਕਿ ਸਕੂਲ ਦੇ ਪਿ੍ਰੰਸੀਪਲ ਪੁਰਸ਼ੋਤਮ ਗੁਪਤਾ ਦਾ ਕਹਿਣਾ ਹੈ ਕਿ ਥੋੜ੍ਹਾ ਬਹੁਤ ਵਿਤਕਰਾ ਬੱਚੇ ਹੀ ਰਖਦੇ ਹਨ।  ਉਧਰ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਇਸ ਘਟਨਾ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਮੰਗ ਕੀਤੀ ਹੈ ਕਿ ਅਜਿਹੇ ਘਿਨਾਉਣੇ ਜਾਤੀਵਾਦੀ ਵਿਤਕਰੇ ਦੇ ਦੋਸ਼ੀਅ ਵਿਰੁਧ ਸੂਬਾ ਸਰਕਾਰ ਤੁਰਤ ਸਖ਼ਤ ਕਾਨੂੰਨੀ ਕਾਰਵਾਈ ਕਰੇ ਤਾਕਿ ਦੂਜਿਆਂ ਨੂੰ ਇਸ ਤੋਂ ਸਬਕ ਮਿਲੇ ਅਤੇ ਅਜਿਹਾ ਕੰਮ ਮੁੜ ਨਾ ਹੋਵੇ।

यूपी के बलिया जिले के सरकारी स्कूल में दलित छात्रों को अलग बैठाकर भोजन कराने की खबर अति-दुःखद व अति-निन्दनीय। बीएसपी की माँग है कि ऐसे घिनौने जातिवादी भेदभाव के दोषियों के खिलाफ राज्य सरकार तुरन्त सख्त कानूनी कार्रवाई करे ताकि दूसरों को इससे सबक मिले व इसकी पुनरावृति न हो।

— Mayawati (@Mayawati) August 29, 2019


  • 158
  •  
  •  
  •  
  •