ਇੱਕ ਹਫਤੇ ਅੰਦਰ ਫਿਰੋਜ਼ਪੁਰ ਜ਼ਿਲ੍ਹੇ ‘ਚ ਨਸ਼ੇ ਨਾਲ ਤਿੰਨ ਨੌਜਵਾਨਾਂ ਦੀ ਮੌਤ

ਫਿਰੋਜ਼ਪੁਰ: ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਅੰਦਰ ਇੱਕ ਹਫਤੇ ਦੇ ਅੰਦਰ ਅੰਦਰ ਤਿੰਨ ਲੋਕਾਂ ਦੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ। ਬਸਤੀ ਕੀਮੇਵਾਲੀ ਦਾ ਨੌਜਵਾਨ ਜੀਤਾ ਇਸ ਸ਼ਨੀਵਾਰ ਨਸ਼ੇ ਕਾਰਨ ਮਾਰਿਆ ਗਿਆ। ਜਾਣਕਾਰੀ ਮੁਤਾਬਿਕ ਜੀਤੇ ਦੇ ਮਾਤਾ ਪਿਤਾ ਦੀ ਮੌਤ ਮਗਰੋਂ ਉਹ ਨਸ਼ੇ ਦਾ ਆਦੀ ਹੋ ਗਿਆ ਸੀ। ਬੀਤੇ ਸਾਲ ਹੀ ਜੀਤੇ ਦਾ ਵਿਆਹ ਹੋਇਆ ਸੀ ਤੇ ਉਸ ਦੇ ਪਿੱਛੇ ਪਤਨੀ ਅਤੇ ਬੱਚੀ ਰਹਿ ਗਏ ਹਨ। 

ਦੋ ਦਿਨ ਪਹਿਲਾਂ ਬੱਗੇ ਕੇ ਪਿੱਪਲ ਪਿੰਡ ਦਾ 35 ਸਾਲਾ ਰਣਜੀਤ ਸਿੰਘ ਉਰਫ ਬੱਬੂ ਨਸ਼ੇ ਕਾਰਨ ਮੌਤ ਦੇ ਮੂੰਹ ਜਾ ਪਿਆ ਸੀ। 

27 ਅਗਸਤ ਨੂੰ ਕਸੂਆਣਾ ਪਿੰਡ ਦੇ 25 ਸਾਲਾ ਹਰਮਨਜੋਤ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ ਸੀ। ਹਰਮਨਜੋਤ ਸਿੰਘ ਆਪਣੇ ਪਰਿਵਾਰ ਦਾ ਇੱਕਲੌਤਾ ਵਾਰਿਸ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਪੰਜ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। 

  • 85
  •  
  •  
  •  
  •