ਪੰਜਾਬ ’ਚ ਹੜਾਂ ਕਾਰਨ 445 ਪਸ਼ੂ ਹਲਾਕ, ਮਿਲੇਗਾ 1.96 ਕਰੋੜ ਮੁਆਵਜ਼ਾ

ਪੰਜਾਬ ਵਿੱਚ ਹੜਾਂ ਕਾਰਨ 445 ਵੱਡੇ ਜਾਨਵਰਾਂ /ਪਸ਼ੂਆਂ, 90 ਸੂਰਾਂ, 38 ਬੱਕਰੀਆਂ ਅਤੇ 29200ਪੋਲਟਰੀ ਬਰਡਜ਼ ਨੂੰ ਭਾਰੀ 
ਨੁਕਸਾਨ ਹੋਇਆ।ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਲਦ ਤੋਂ ਜਲਦ ਮੁਆਵਜ਼ਾ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਨੁਕਸਾਨ ਤਹਿਤ 1.96 ਕਰੋੜ ਰੁਪਏ ਮੁਆਵਜੇ ਵਜੋਂ ਦਿੱਤੇ ਜਾਣਗੇ ਜਿਸ ਵਿੱਚੋਂ ਵੱਡੇ ਪਸ਼ੂ ਲਈ 30,000 ਰੁਪਏ, ਬੱਕਰੀ/ਸੂਰ ਲਈ 3,000 ਰੁਪਏ ਅਤੇਪੋਲਟਰੀ ਬਰਡਜ਼ ਲਈ 200 ਰੁਪਏ ਪ੍ਰਤੀ ਜਾਨਵਰ ਦਿੱਤੇ ਜਾਣਗੇ।

ਇਸ ਤੋਂ ਇਲਾਵਾ, ਪਸ਼ੂ ਪਾਲਣ ਵਿਭਾਗ ਦਾਸਟਾਫ ਪਸ਼ੂਆਂ ਨੂੰ ਡਾਕਟਰੀ ਸਹੂਲਤਾਂ ਪ੍ਰਦਾਨਕਰਨ ਲਈ ਪੂਰੀ ਤਰਾਂ ਯਤਨਸ਼ੀਲ ਹੈ। ਪਸ਼ੂਆਂਦੇ ਮਾਹਿਰਾਂ ਦੀਆਂ 170 ਟੀਮਾਂ ਦਾ ਗਠਨ ਕੀਤਾਗਿਆ ਹੈ ਅਤੇ 157 ਰਾਹਤ ਕੈਂਪ ਸਥਾਪਤ ਕੀਤੇ ਗਏ ਹਨ।  ਹੜਾਂ ਦੌਰਾਨ 14210 ਪਸ਼ੂਆਂ ਦਾਇਲਾਜ ਕੀਤਾ ਜਾ ਚੁੱਕਾ ਹੈ ਅਤੇ 13765 ਪਸ਼ੂਆਂਦਾ ਗਲਘੋਟੂ ਬਿਮਾਰੀ ਤੋਂ ਬਚਾਅ ਲਈਟੀਕਾਕਰਨ ਕੀਤਾ ਜਾ ਚੁੱਕਾ ਹੈ। ਦਵਾਈ ਅਤੇਟੀਕਾਕਰਨ ’ਤੇ ਲਗਭਗ 3.10 ਕਰੋੜ ਰੁਪਏਖਰਚ ਕੀਤੇ ਗਏ ਹਨ
ਇਸ ਦੇ ਨਾਲ ਹੀ ਵਿਭਾਗ ਨੇ ਪਸ਼ੂਆਂ ਲਈ ਹਰਾਚਾਰਾ ਮੁਹੱਈਆ ਕਰਾਉਣ ਦੀ ਮੁਹਿੰਮ ਵੀ ਸ਼ੁਰੂਕੀਤੀ ਹੈ ਜਿਸ ਤਹਿਤ ਹੜ ਪ੍ਰਭਾਵਤ ਪਿੰਡਾਂ ਵਿੱਚਟਰੈਕਟਰਾਂ ਅਤੇ ਟਰਾਲੀਆਂ ਰਾਹੀਂ ਘਰ-ਘਰ ਜਾਕੇ ਪਸ਼ੂਆਂ ਲਈ ਹਰਾ ਚਾਰਾ ਮੁਹੱਈਆਕਰਵਾਇਆ ਗਿਆ ਹੈ। ਵਿਭਾਗ ਨੂੰ ਇਸ ਕਾਰਜਲਈ 18 ਕਰੋੜ ਰੁਪਏ ਦੀ ਲੋੜ ਹੈ ਜਿਸ ਨਾਲਵਿਭਾਗ ਨੂੰ ਲੋਂੜੀਦੀ ਕੁੱਲ ਰਾਸ਼ੀ ਤਕਰੀਬਨ23.16 ਕਰੋੜ ਰੁਪਏ ਬਣਦੀ ਹੈ।

  •  
  •  
  •  
  •  
  •