ਭਾਰਤ ਨੇ ਰੋਕਿਆ ਚੀਨੀ ਵਿਦੇਸ਼ ਮੰਤਰੀ ਦਾ ਭਾਰਤ ਦੌਰਾ

ਨਵੀਂ ਦਿੱਲੀ: ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਤੋਂ ਬਾਆਦ ਉਪਜੇ ਹਾਲਾਤਾਂ ਦੇ ਮੱਦੇਨਜ਼ਰ, ਭਾਰਤ ਨੇ ਚੀਨ ਦੇ ਵਿਦੇਸ਼ ਮੰਤਰੀ ਨੂੰ ਆਪਣੀ ਭਾਰਤ ਯਾਤਰਾ ਨੂੰ ਫਿਲਹਾਲ ਮੁਲਤਵੀ ਕਰਨ ਨੂੰ ਕਿਹਾ ਹੈ। ਚੀਨੀ ਵਿਦੇਸ਼ ਮੰਤਰੀ ਵਾਂਗ ਯੀ 9 ਸਤੰਬਰ ਨੂੰ ਭਾਰਤ ਦੌਰੇ ਉੱਤੇ ਆਉਣ ਵਾਲੇ ਸਨ। ਇਸ ਦੌਰਾਨ ਉਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵਲੋਂ ਸਰਹੱਦ ਵਿਵਾਦ ਦੇ ਮੁੱਦੇ ‘ਤੇ ਚਰਚਾ ਦਾ ਪ੍ਰੋਗਰਾਮ ਸੀ। ਵਾਂਗ ਯੀ ਦੇ ਦੌਰੇ ਨੂੰ ਟਾਲਣ ਦੀ ਹੁਣ ਤੱਕ ਆਧਿਕਾਰਕ ਕੋਈ ਜਾਣਕਾਰੀ ਨਹੀਂ ਹੈ, ਲੇਕਿਨ ਸੂਤਰਾਂ ਮੁਤਾਬਕ ਭਾਰਤ ਸਰਕਾਰ ਨੇ ਹੀ ਤਾਰੀਖਾਂ ਵਿੱਚ ਬਦਲਾਅ ਦਾ ਦਬਾਅ ਪਾਇਆ ਹੈ। ਹਾਲਾਂਕਿ ਸੂਤਰਾਂ ਮੁਤਾਬਕ ਕਸ਼ਮੀਰ ਦੇ ਮਸਲੇ ‘ਤੇ ਚੀਨ ਦੀ ਰਾਏ ਨੂੰ ਲੈ ਕੇ ਇਹ ਫੈਸਲਾ ਲਿਆ ਗਿਆ ਹੈ। ਆਧਿਕਾਰਕ ਤੌਰ ‘ਤੇ ਚੀਨੀ ਵਿਦੇਸ਼ ਮੰਤਰੀ ਦੇ ਦੌਰੇ ਨੂੰ ਮੁਲਤਵੀ ਕੀਤੇ ਜਾਣ ਨੂੰ ਲੈ ਕੇ ਚੁੱਪੀ ਹੈ।
ਭਾਰਤ ਦੇ ਨਾਲ ਸਰਹੱਦ ਵਿਵਾਦ ‘ਤੇ ਚਰਚਾ ਲਈ ਚੀਨ ਨੇ ਵਿਦੇਸ਼ ਮੰਤਰੀ ਵਾਂਗ ਯੀ ਨੂੰ ਵਿਸ਼ੇਸ਼ ਨੁਮਾਇੰਦਾ ਨਿਯੁਕਤ ਕੀਤਾ ਹੈ। ਅਗਸਤ ‘ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਦਾ ਦੌਰਾ ਕੀਤਾ ਸੀ। ਉਸੇ ਸਮੇਂ ਚੀਨੀ ਵਿਦੇਸ਼ ਮੰਤਰੀ  ਦੀ ਭਾਰਤ ਯਾਤਰਾ ਦਾ ਪ੍ਰੋਗਰਾਮ ਤੈਅ ਹੋਇਆ ਸੀਇਸਦੇ ਬਾਵਜੂਦ ਚੀਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਕਸ਼ਮੀਰ ‘ਤੇ ਬੁਲਾਉਣ ‘ਤੇ ਜ਼ੋਰ ਦਿੱਤਾ ਸੀ। ਚੀਨ ਦੀ ਕੋਸ਼ਿਸ਼ ਸੀ ਕਿ ਇਸ ਮੀਟਿੰਗ ਵਿੱਚ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਭਾਰਤ ਦੇ ਖਿਲਾਫ਼ ਬਿਆਨ ਜਾਰੀ ਕੀਤਾ ਜਾਵੇ। ਹਾਲਾਂਕਿ ਹੋਰ ਦੇਸ਼ਾਂ ਨੇ ਭਾਰਤ ਦਾ ਸਮਰਥਨ ਕਰਦੇ ਹੋਏ ਇਸ ਮੀਟਿੰਗ ਨੂੰ ਬਿਨਾਂ ਕਿਸੇ ਆਧਿਕਾਰਕ ਬਿਆਨ ਦੇ ਹੀ ਖਤਮ ਕਰ ਦਿੱਤਾ। ਹਾਲਾਂਕਿ ਸੰਯੁਕਤ ਰਾਸ਼ਟਰ ਵਿੱਚ ਚੀਨੀ ਰਾਜਦੂਤ ਝਾਂਗ ਯੁਨ ਨੇ ਇਸ ਤੋਂ ਬਾਅਦ ਬਿਆਨ ਦਿੱਤਾ ਸੀ।

  •  
  •  
  •  
  •  
  •