ਫਿਰੋਜ਼ਾਬਾਦ ਦੇ ਕਾਲਜ ਨੇ ਬੁਰਕਾ ਪਹਿਨਣ ’ਤੇ ਲਾਈ ਪਾਬੰਦੀ

ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਐਸਆਰਕੇ ਡਿਗਰੀ ਕਾਲਜ ਵਿਚ ਮੁਸਲਿਮ ਵਿਦਿਆਰਥਣਾਂ ਨਾਲ ਜੁੜਿਆ ਇਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੁਰਕਾ ਪਹਿਨ ਕੇ ਆਈਆਂ ਵਿਦਿਆਰਥਣਾਂ ਦੇ ਕਾਲਜ ਵਿਚ ਐਂਟਰੀ ਕਰਨ ’ਤੇ ਰੋਕ ਲਗਾ ਦਿੱਤੀ ਗਈ ਹੈ ਅਤੇ ਵਿਦਿਆਰਥਣਾਂ ਨੂੰ ਬੁਰਕਾ ਬਾਹਰ ਉਤਾਰ ਕੇ ਐਂਟਰ ਹੋਣ ਲਈ ਆਖਿਆ ਗਿਆ ਹੈ।

SRK degree college Uttar Pradesh bans 'Burqa' in the college

ਦਰਅਸਲ ਕੁੱਝ ਦਿਨ ਪਹਿਲਾਂ ਕਾਲਜ ਵਿਚ ਦੋ ਵਿਦਿਆਰਥੀ ਗੁੱਟਾਂ ਵਿਚਕਾਰ ਝਗੜਾ ਹੋਇਆ ਸੀ, ਜਿਸ ਮਗਰੋਂ ਕਾਲਜ ਪ੍ਰਸ਼ਾਸਨ ਵੱਲੋਂ ਸਖ਼ਤ ਨਿਯਮ ਲਾਗੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਵਿਦਿਆਰਥਣਾਂ ਨੂੰ ਬੁਰਕਾ ਸਮੇਤ ਐਂਟਰੀ ਕਰਨੋਂ ਰੋਕ ਦਿੱਤਾ ਗਿਆ। ਬੁਰਕਾ ਪਹਿਨ ਕੇ ਆਉਣ ਵਾਲਿਆਂ ਮੁਸਲਿਮ ਵਿਦਿਆਰਥਣਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਅਜਿਹੀ ਕੋਈ ਗੱਲ ਨਹੀਂ ਸੀ। ਉਹ ਬੁਰਕਾ ਪਹਿਨ ਕੇ ਕਈ ਵਾਰ ਕਲਾਸ ਵਿਚ ਵੀ ਗਈਆਂ ਹਨ ਪਰ ਹੁਣ ਉਨ੍ਹਾਂ ਨੂੰ ਕਾਲਜ ਵਿਚ ਐਂਟਰ ਹੋਣ ਤੋਂ ਮਨ੍ਹਾਂ ਕੀਤਾ ਜਾ ਰਿਹਾ ਹੈ।

SRK degree college Uttar Pradesh bans 'Burqa' in the college

ਉਧਰ ਕਾਲਜ ਪ੍ਰਿੰਸੀਪਲ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੁਰਕਾ ਡ੍ਰੈੱਸ ਕੋਡ ਵਿਚ ਨਹੀਂ ਆਉਂਦਾ। ਇਸ ਲਈ ਇਸ ਵਿਚ ਐਂਟਰੀ ’ਤੇ ਰੋਕ ਲਗਾਈ ਗਈ ਹੈ।ਫਿਲਹਾਲ ਇਹ ਮਾਮਲਾ ਵਧਦਾ ਨਜ਼ਰ ਆ ਰਿਹਾ ਹੈ ਕਿਉਂਕਿ ਇਸ ਨੂੰ ਕਿਸੇ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ ਕਰਾਰ ਦਿੱਤਾ ਜਾ ਰਿਹਾ ਹੈ ਅਤੇ ਬੁਰਕਾ ਪਹਿਨ ਕੇ ਆਈਆਂ ਵਿਦਿਆਰਥਣਾਂ ਨੂੰ ਵਾਪਸ ਭੇਜਣ ਲਈ ਡੰਡੇ ਦਿਖਾ ਕੇ ਡਰਾਇਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਦੇ ਵੀ ਇਸ ਕਾਲਜ ਵਿਚ ਡ੍ਰੈੱਸ ਕੋਡ ਲਾਗੂ ਨਹੀਂ ਕੀਤਾ ਗਿਆ ਸੀ।

  • 72
  •  
  •  
  •  
  •