ਅਫ਼ਗ਼ਾਨਿਸਤਾਨ: ਧਮਾਕਿਆਂ ਵਿਚਕਾਰ ਦੋ ਨੇਤਾਵਾਂ ਨੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

ਬੀਤੇ ਦਿਨ ਅਫਗਾਨਿਸਤਾਨ ‘ਚ ਅਸ਼ਰਫ ਗਨੀ ਨੇ ਰਾਸ਼ਟਰਪਤੀ ਆਹੁਦੇ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੋਵੇਗਾ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਉਸ ਦੇ ਵਿਰੋਧੀ ਅਬਦੁੱਲਾ ਨੇ ਵੀ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਦੇਸ਼ ‘ਚ ਰਾਜਨੀਤਿਕ ਸੰਕਟ ਗਹਿਰਾ ਹੋਇਆ ਹੈ ਅਤੇ ਤਾਲਿਬਾਨ ਨਾਲ ਆਉਣ ਵਾਲੀ ਸ਼ਾਂਤੀ ਵਾਰਤਾ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।

ਇਕੋ ਹੀ ਸਮੇਂ ਦੋ ਵੱਖ-ਵੱਖ ਸਮਾਰੋਹ ਆਯੋਜਿਤ ਕੀਤੇ ਗਏ। ਰਾਸ਼ਟਰਪਤੀ ਭਵਨ ਵਿੱਚ ਗਨੀ ਲਈ ਕਰਵਾਇਆ ਗਿਆ, ਉਥੇ ਨੇੜੇ ਹੀ ਸਥਿਤੀ ਸਾਪੇਦਾਰ ਪੈਲੇਸ ਵਿੱਚ ਅਬਦੁੱਲਾ ਦੇ ਸਹੁੰ ਚੁੱਕੀ। ਦੋਵਾਂ ਦੇ ਵੱਡੀ ਗਿਣਤੀ ਵਿੱਚ ਸਮਰਥਕ ਵੀ ਆਪਣੇ ਮਨਪਸੰਦ ਨੇਤਾ ਦੀ ਸਹੁੰ ਚੁੱਕ ਸਮਾਗਮ ਲਈ ਇਕੱਠੇ ਹੋਏ।

ਅਸ਼ਰਫ ਗਨੀ ਦੇ ਸਹੁੰ ਚੁੱਕ ਸਮਾਗਮ ਦੌਰਾਨ ਬੰਬ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਿਸ ਤੋਂ ਬਾਅਦ ਸਮਾਗਮ ਵਿੱਚ ਹਫੜਾ-ਦਫੜੀ ਮੱਚ ਗਈ। ਸਮਾਗਮ ‘ਚ ਲੋਕ ਪਿੱਛੇ ਵੱਲ ਭੱਜੇ ਵੇਖੇ ਗਏ। ਇਸ ਦੌਰਾਨ ਗਨੀ ਭਾਸ਼ਣ ਦਿੰਦੇ ਰਹੇ।

ਸਹੁੰ ਚੁੱਕ ਸਮਾਰੋਹ ਵਿਚ ਗਨੀ ਨੇ ਕਿਹਾ, “ਮੈਂ ਅੱਲ੍ਹਾ ਦੇ ਨਾਂ ਦੀ ਸਹੁੰ ਖਾਂਦਾ ਹਾਂ ਕਿ ਮੈਂ ਪਵਿੱਤਰ ਇਸਲਾਮ ਦੇ ਧਰਮ ਦੀ ਪਾਲਣਾ ਕਰਾਂਗਾ ਅਤੇ ਉਸਦੀ ਰੱਖਿਆ ਕਰਾਂਗਾ। ਮੈਂ ਸੰਵਿਧਾਨ ਦਾ ਸਤਿਕਾਰ ਕਰਾਂਗਾ, ਨਿਗਰਾਨੀ ਕਰਾਂਗਾ ਅਤੇ ਲਾਗੂ ਕਰਾਂਗਾ।” ਗਨੀ ਨੇ ਵਿਦੇਸ਼ੀ ਮਹਿਮਾਨਾਂ, ਡਿਪਲੋਮੈਟਾਂ ਅਤੇ ਸੀਨੀਅਰ ਨੇਤਾਵਾਂ ਦੀ ਹਾਜ਼ਰੀ ਵਿੱਚ ਸਮਾਗਮ ‘ਚ ਸਹੁੰ ਚੁੱਕੀ। ਪਿਛਲੇ ਸਾਲ ਸਤੰਬਰ ‘ਚ ਹੋਈਆਂ ਚੋਣਾਂ ‘ਚ ਗਨੀ ਨੂੰ ਜੇਤੂ ਐਲਾਨਿਆ ਗਿਆ ਸੀ ਪਰ ਅਬਦੁਲਾ ਨੇ ਵੋਟਿੰਗ ਵਿੱਚ ਧੋਖਾਧੜੀ ਦੇ ਦੋਸ਼ ਲਾਏ ਸਨ। ਅਬਦੁੱਲਾ ਚੁਣੌਤੀ ਵਜੋਂ ਆਪਣੇ ਸੈਂਕੜੇ ਸਮਰਥਕਾਂ ਨਾਲ ਸਮਾਨਾਂਤਰ ਸਮਾਰੋਹ ‘ਚ ਅਫਗਾਨਿਸਤਾਨ ਦੀ ਆਜ਼ਾਦੀ, ਰਾਸ਼ਟਰੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਬਰਕਰਾਰ ਰੱਖਣ ਦੀ ਸਹੁੰ ਚੁੱਕੀ।

  • 99
  •  
  •  
  •  
  •