ਖ਼ਾਲਸਾ ਰਾਜ ਦਾ ਥੰਮ੍ਹ- ਅਕਾਲੀ ਫੂਲਾ ਸਿੰਘ

ਲੇਖਕ -ਵਿਨੇ ਪ੍ਰਤਾਪ ਸਿੰਘ

ਮੁਰਸ਼ਦ ਇਨਕਾ ਵਲੀ ਭ੍ਯੋ ਹੈ
ਇਨਕੋ ਆਬੇ ਹਯਾਤ ਦਿਓ ਹੈ
ਨੌਸ਼ਹਰੇ ਦੀ ਜੰਗ ਵੇਲ਼ੇ ਅਰਦਾਸਾ ਸੋਧਣ ਤੋਂ ਬਾਦ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸੂਹੀਏ ਨੇ ਖਬਰ ਦਿੱਤੀ ਕਿ ਅਜ਼ੀਮ ਖਾਨ ਦੱਸ ਹਜ਼ਾਰ ਫੌਜ ਤੇ 40 ਵੱਡੀਆਂ ਤੋਪਾਂ ਲੈ ਕੇ ਗਾਜ਼ੀਆਂ ਦੀ ਮਦਦ ਲਈ ਆ ਰਿਹਾ ਹੈ ਤੇ ਸਿਰਫ ਚਾਰ ਕੋਹ ਦੀ ਦੂਰੀ ਤੇ ਰਹਿ ਗਿਆ ਹੈ ਤਾਂ ਮਹਾਰਾਜਾ ਨੇ ਸੋਚਿਆ ਕਿ ਜਨਰਲ ਵੈਂਤੁਰਾ ਅੱਜ ਰਾਤ ਤੱਕ ਵੱਡੇ ਤੋਪਖਾਨੇ ਨਾਲ਼ ਪਹੁੰਚ ਜਾਵੇਗਾ ਤੇ ਚੜ੍ਹਾਈ ਉਸ ਤੋਂ ਬਾਦ ਕੀਤੀ ਜਾਵੇ ਪਰ ਅਕਾਲੀ ਬਾਬਾ ਫੂਲਾ ਸਿੰਘ ਨੇ ਕਿਹਾ ਮਹਾਰਾਜਾ ਸਾਹਿਬ ਅਰਦਾਸ ਹੋ ਚੁੱਕੀ ਹੈ ਹੁਣ ਅਸੀਂ ਪਿੱਛੇ ਨਹੀਂ ਮੁੜਨਾ ਤੇ ਇਹ ਸੂਰਮਾ ਆਪਣੇ ਸਿਰਫ 1500 ਸੂਰਮਿਆਂ ਨੂੰ ਨਾਲ਼ ਲੈ ਕੇ 30,000 ਗਾਜ਼ੀਆਂ ਦੇ ਗਲ਼ ਜਾ ਪਿਆ, ਲੜਾਈ ਦਾ ਇਹ ਨਜ਼ਾਰਾ ਦੇਖ ਮਹਾਰਾਜੇ ਨੇ ਬਾਕੀ ਖਾਲਸਾ ਫੌਜ ਨੂੰ ਵੀ ਹਮਲੇ ਦਾ ਹੁਕਮ ਦੇ ਦਿੱਤਾ।
ਇਸੇ ਮੁਹਿੰਮ ਦੌਰਾਨ ਅੱਜ ਦੇ ਦਿਨ 14 ਮਾਰਚ 1823 ਨੂੰ ਖਾਲਸਾ ਰਾਜ ਦਾ ਪਹਿਲਾ ਤੇ ਸਭ ਤੋਂ ਮਜ਼ਬੂਤ ਥੰਮ੍ਹ ਗੋਲੀਆਂ ਲੱਗਣ ਨਾਲ਼ ਸ਼ਹੀਦੀ ਜਾਮ ਪੀ ਗਿਆ।

ਇਹ ਜੰਗ ਏਨੀ ਭਿਆਨਕ ਸੀ ਤੇ ਅਕਾਲੀ ਬਾਬਾ ਫੂਲਾ ਸਿੰਘ ਨੇ ਇਸ ਮੈਦਾਨ ਚ ਜਿਹੜੀ ਤੇਗ ਚਲਾਈ ਸੀ ਓਹਦਾ ਡਰ ਪਠਾਣਾਂ ਦੇ ਦਿਲ ਵਿਚ ਸਦਾ ਲਈ ਬਹਿ ਗਿਆ ਸੀ ਤੇ ਨੌਸ਼ੇਹਰੇ ਤੋਂ “ਚਾਰ ਸੱਦੋਂ” ਤੱਕ ਅੱਜ ਵੀ ਸੜਕ ਦੇ ਦੋਹੀਂ ਪਾਸੀਂ ਗਾਜ਼ੀਆਂ ਦੀਆਂ ਕਬਰਾਂ ਹੀ ਕਬਰਾਂ ਨਜ਼ਰੀਂ ਪੈਂਦੀਆਂ ਨੇ।

ਨੌਸ਼ਿਹਰਾ ਦੇ ਮੈਦਾਨ ਚੋਂ ਭੱਜ ਕੇ ਜਾਨ ਬਚਾਉਣ ਵਾਲਾ ਮੁੱਲਾਂ ਰਸ਼ੀਦ ਇੱਕ ਮਸ਼ਹੂਰ ਤੇ ਜੋਸ਼ ਵਾਲ਼ਾ ਗਾਜ਼ੀ ਤੇ ਮੰਨਿਆ ਪ੍ਰਮੰਨਿਆ ਮੌਲਵੀ ਸੀ ਤੇ ਖਾਲਸੇ ਨਾਲ਼ ਟੱਕਰ ਲੈਣ ਤੋਂ ਸਦਾ ਲਈ ਤੌਬਾ ਕਰ ਗਿਆ ਸੀ ਤੇ ਕਹਿੰਦਾ ਸੀ ਸਿਰਫ ਇੱਕੋ ਸ਼ਰਤ ਤੇ ਆਪਣਾ ਇਰਾਦਾ ਬਦਲ ਸਕਦਾ ਕਿ ਜੇ ਕੋਈ ਮੈਨੂੰ ਏਡਾ ਵੱਡਾ ਨੇਜ਼ਾ ਬਣਾ ਦੇਵੇ ਕਿ ਸਰਹੱਦ ਦੀਆਂ ਪਹਾੜੀਆਂ ਤੋਂ ਬੈਠ ਕੇ ਪੰਜਾਬ ਬੈਠੇ ਸਿੰਘਾਂ ਨੂੰ ਵਿੰਨ੍ਹ ਸਕਾਂ ਤੇ ਆਪਣੇ ਪੈਰ ਚੁੰਮ ਕੇ ਕਹਿੰਦਾ ਇਨਾ ਦੀ ਬਦੌਲਤ ਹੀ ਮੈਂ ਬਚ ਸਕਿਆ ਹਾਂ

ਜਦੋਂ ਇੱਕ ਵਾਰ ਜਦੋਂ ਕਾਬਲ ਦਾ ਨਵਾਬ ਪੇਸ਼ਾਵਰ ਗਿਆ ਤਾਂ ਉੱਥੋਂ ਦੇ ਗਵਰਨਰ ਨੂੰ ਕਹਿੰਦਾ ਕਿ ਜੇ ਏਨਾ ਮਜ਼ਬੂਤ ਕਿਲਾ ਕਾਬਲ ਚ ਹੁੰਦਾ ਤਾਂ ਬਹੁਤ ਕੰਮ ਦੇ ਸਕਦਾ ਸੀ ਤਾਂ ਗਵਰਨਰ ਕਹਿਣ ਲੱਗਾ ਇਹਨੂੰ ਹੀ ਲੈ ਜਾਓ ਤਾਂ ਨਵਾਬ ਥੋੜਾ ਗੁੱਸੇ ਚ ਕਹਿੰਦਾ ਓਹ ਕਿਵੇਂ ਤਾਂ ਗਵਰਨਰ ਕਹਿੰਦਾ ਆਪਣੇ ਤਕੜੇ ਤਕੜੇ ਪਠਾਣ ਬੁਲਾਓ ਤੇ ਓਹਨਾਂ ਦੇ ਲੱਕਾਂ ਨੂੰ ਰੱਸਾ ਪਾਓ ਤੇ ਦੂਜਾ ਸਿਰਾ ਕਿਲੇ ਨੂੰ ਪਾਓ ਤੇ ਫੇਰ ਅਕਾਲੀ ਬਾਬਾ ਫੂਲਾ ਸਿੰਘ ਦੀ ਸਮਾਧ ਵੱਲ ਉਂਗਲ ਕਰਕੇ ਕਹਿੰਦਾ ਫੇਰ ਕੋਈ ਦੁਆ ਕਰਕੇ ਇਹਨੂੰ ਖੜਾ ਕਰ ਲਵੋ ਤੇ ਓਹਨੂੰ ਦੇਖਦੇ ਹੀ ਫੇਰ ਪਠਾਣਾਂ ਨੇ ਕਾਬਲ ਜਾ ਕੇ ਹੀ ਸਾਹ ਲੈਣਾ ਹੈ।
ਇਹ ਸੀ ਸਾਡੇ ਬਾਬਿਆਂ ਦੀ ਕਮਾਈ

  •  
  •  
  •  
  •  
  •