ਕੋਰੋਨਾਵਾਇਰਸ: ਜਾਣੋ ਚੀਨ ਤੋਂ ਬਾਅਦ ਇਟਲੀ, ਸਪੇਨ, ਇਰਾਨ ਅਤੇ ਹੋਰ ਦੇਸ਼ਾਂ ‘ਚ ਹੋਈਆਂ ਕਿੰਨੀਆਂ ਮੌਤਾਂ

ਦੁਨੀਆ ਵਿਚ ਇਸ ਜਾਨਲੇਵਾ ਵਾਇਰਸ ਨਾਲ ਹੁਣ ਤੱਕ 6 ਹਜ਼ਾਰ 474 ਲੋਕਾਂ ਦੀ ਮੌਤ ਹੋ ਚੁੱਕੀ ਹੈ। 159, 844 ਲੋਕ ਪ੍ਰਭਾਵਿਤ ਹਨ
ਇਟਲੀ ਵਿਚ ਕੋਰੋਨਾ ਵਾਇਰਸ ਕਾਰਨ 368 ਲੋਕਾਂ ਦੀ ਮੌਤ ਹੋਈ। ਇਹ ਅਜੇ ਤੱਕ ਇੱਕ ਦਿਨ ਵਿਚ ਹੋਣ ਵਾਲੀ ਸਭ ਤੋਂ ਜ਼ਿਆਦਾ ਮੌਤਾਂ ਹਨ। ਇਸ ਨਾਲ ਦੇਸ਼ ਵਿਚ ਇਸ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 1800 ਤੋਂ ਉਪਰ ਹੋ ਗਈ ਹੈ। ਜਦ ਕਿ ਪੀੜਤਾਂ ਦੀ ਗਿਣਤੀ ਵੱਧ ਕੇ 25 ਹਜ਼ਾਰ ਤੋਂ ਵੱਧ ਹੋ ਗਈ।
ਸਪੇਨ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਕਾਰਨ ਕਰੀਬ 2 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਜਦ ਕਿ ਬੀਤੇ 24 ਘੰਟੇ ਵਿਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਇਟਲੀ ਤੋਂ ਬਾਅਦ ਸਪੇਨ ਯੂਰਪ ਦਾ ਕੋਰੋਨਾ ਵਾਇਰਸ ਨਲ ਦੂਜਾ ਸਭ ਤੋਂ ਜ਼ਿਆਦਾ ਪ੍ਰਭਾਵਤ ਦੇਸ਼ ਹੈ। ਸਪੇਨ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਪੀੜਤਾਂ ਦੀ ਗਿਣਤੀ 7 ਹਜ਼ਾਰ 753 ਹੋ ਗਈ ਹੈ। ਜਿਨ੍ਹਾਂ ਵਿਚ 288 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਇਰਾਨ ‘ਚ ਕੋਰੋਨਾ ਵਾਇਰਸ ਕਾਰਨ ਇੱਕੋ ਦਿਨ ਵਿਚ 113 ਹੋਰ ਲੋਕਾਂ ਦੀ ਮੌਤ ਹੋ ਗਈ। ਈਰਾਨ ਵਿਚ ਐਨੀਆਂ ਮੌਤਾਂ ਹੋਣ ਦਾ ਇਹ ਪਹਿਲਾ ਮਾਮਲਾ ਹੈ। ਇਰਾਨ ਵਿਚ ਮਰਨ ਵਾਲਿਆਂ ਦੀ ਗਿਣਤੀ 724 ਹੋ ਗਈ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਘਰਾਂ ਵਿਚ ਰਹਿਣਾ ਚਾਹੀਦਾ ਤਾਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਠੀਕ ਹੋ ਕਸਣ।


ਗੌਰਤਲਬ ਹੈ ਕਿ ਆਸਟਰੀਆ ਦੀ ਆਬਾਦੀ 80 ਲੱਖ ਹੈ ਅਤੇ ਇੱਥੇ ਕੋਰੋਨਾ ਵਾਇਰਸ ਦੇ 800 ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਟਲੀ ਨੂੰ ਲੌਕਡਾਊਨ ਕਰ ਦਿੱਤਾ ਗਿਆ ਹੈ। ਉਥੇ ਦੀ ਸਰਕਾਰ ਨੇ ਇਸ ਤੋਂ ਬਚਾਅ ਦੇ ਲਈ ਤਮਾਮ ਪਾਬੰਦੀਆਂ ਲਾਗੂ ਕੀਤੀਆਂ ਹਨ।
ਯੂਰਪ ਵਿਚ ਇਸ ਨਾਲ ਮਰਨ ਦੀ ਗਿਣਤੀ 2000 ਤੋਂ ਟੱਪ ਗਈ ਹੈ। ਫਰਾਂਸ ਵਿਚ ਇਹ ਗਿਣਤੀ 30 ਦੇ ਕਰੀਬ ਹੈ। ਚੀਨ ਵਿਚ ਸਭ ਤੋਂ ਵੱਧ 3199 ਮੌਤਾਂ ਹੋਈਆਂ ਹਨ।
ਦੁਨੀਆਂ ਭਰ ਵਿਚ 13 ਹੋਰ ਦੇਸ਼ਾਂ ਤੇ ਖੇਤਰਾਂ ਵਿਚ ਕਰੋਨਾਵਾਇਰਸ ਦੇ ਕੇਸ ਮਿਲਣ ਮਗਰੋਂ ਪ੍ਰਭਾਵਿਤ ਦੇਸ਼ਾਂ ਦੀ ਗਿਣਤੀ 135 ਹੋ ਗਈ ਹੈ।

  • 107
  •  
  •  
  •  
  •