ਯੂਕੇ ਵਿਚ ਬਜ਼ੁਰਗ ਸਿੱਖ ਨੂੰ ਧੱਕੇ ਮਾਰ ਕੇ ਸਟੋਰ ਵਿਚੋਂ ਕੱਢਿਆ ਬਾਹਰ

ਲੰਡਨ- ਬ੍ਰਿਟੇਨ ‘ਚ ਇਕ ਬਜ਼ੁਰਗ ਸਿੱਖ ਵਿਅਕਤੀ ਨੂੰ ਪੂਰਬੀ ਲੰਡਨ ਵਿਚ ਸੁਪਰ ਮਾਰਕੀਟ ਦੇ ਕਰਮਚਾਰੀ ਦੁਆਰਾ ਬਦਸਲੂਕੀ ਕਰ ਕੇ ਬਾਹਰ ਕੱਢਣ ਦਾ ਵੀਡੀਉ ਫੈਲਿਆ ਹੈ।
ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਉ ਵਿਚ ਇਕ ਅਣਪਛਾਤੇ ਵਿਅਕਤੀ ਨੂੰ ਇਲਫ਼ੋਰਡ ਸਥਿਤ ਆਇਸਲੈਂਡ ਸਟੋਰ ਵਿਚ ਕਰਮਚਾਰੀ ਦੁਆਰਾ ਬਹਿਸ ਹੋਣ ‘ਤੇ ਧੱਕਾ ਦਿੰਦੇ ਹੋਇਆ ਦਿਖਾਇਆ ਗਿਆ ਹੈ।
ਵੀਡੀਉ ਵਿਚ ਸਿੱਖ ਵਿਅਕਤੀ ਲਗਾਤਾਰ ਕਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿ ਕਰਮਚਾਰੀ ਨੇ ਉਸ ਨੂੰ ਧੱਕਾ ਦਿਤਾ ਜਿਸ ਤੋਂ ਬਾਅਦ ਉਸ ਨੂੰ ਦੁਕਾਨ ਤੋਂ ਬਾਹਰ ਨਿਕਲਣ ਲਈ ਕਿਹਾ ਗਿਆ।
ਸੋਸ਼ਲ ਮੀਡੀਆ ਉੱਤੇ ਸਟੋਰ ਦੇ ਕਰਮਚਾਰੀਆਂ ਦੀ ਨਿੰਦਾ ਹੋ ਰਹੀ ਹੈ।

  • 203
  •  
  •  
  •  
  •