ਅਫਗਾਨਿਸਤਾਨ ਗੁਰਦੁਆਰਾ ਸਾਹਿਬ ਵਿਚ ਮਰਨ ਵਾਲੇ ਸਿੱਖਾਂ ਦੀ ਗਿਣਤੀ 27 ਹੋਈ, 8 ਜ਼ਖਮੀ

ਖਬਰ ਏਜੰਸੀ ANI ਦੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਸਥਾਨਕ ਸਮੇਂ ਅਨੁਸਾਰ ਅੱਜ ਸਵੇਰੇ 7.45 ਵਜੇ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇੱਕ ਗੁਰਦੁਆਰੇ ‘ਤੇ ਹਮਲਾ ਕਰ ਦਿੱਤਾ ਸੀ। ਗੁਰਦੁਆਰੇ ਵਿਚ ਉਸ ਸਮੇਂ ਕੋਈ ਸਮਾਗਮ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਉਸ ਸਮੇਂ ਲਗਭਗ 200 ਸਿੱਖ ਗੁਰਦੁਆਰਾ ਸਾਹਿਬ ਵਿਚ ਹਾਜ਼ਰ ਸਨ। ਜਿੰਨ੍ਹਾਂ ਵਿਚੋਂ ਹੁਣ ਤੱਕ ਤਕਰੀਬਨ 27 ਸਿੱਖ ਦੇ ਮਰਨ ਅਤੇ 8 ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ।

ਅਫਗਾਨਿਸਤਾਨ ਦੀ ਵਿਸ਼ੇਸ਼ ਵਜਾਰਤ ਅਨੁਸਾਰ ਫੌਜੀ ਦਸਤਿਆਂ ਨੇ ਇਲਾਕੇ ਨੂੰ ਘੇਰ ਕੇ ਸਾਰੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਕੌਮਾਂਤਰੀ ਖਬਰ ਅਦਾਰੇ ਅਲਜਜੀਰਾ ਮੁਤਾਬਕ ਇਸ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਅਤੇ ਬੀਬੀਸੀ ਦੀ ਖਬਰ ਅਨੁਸਾਰ ਤਾਲਿਬਾਨਾਂ ਨੇ ਇਸ ਹਮਲੇ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

ਪਿਛਲੇ ਸਾਲ ਜੁਲਾਈ ਵਿਚ ਇੱਕ ਬੰਬ ਧਮਾਕੇ ਵਿੱਚ 18 ਸਿੱਖ ਮਾਰ ਦਿੱਤੇ ਗਏ ਸਨ। 1979 ਤੋਂ 1989 ਦੇ ਦਸ ਸਾਲਾਂ ਦੇ ਅਰਸੇ ਵਿੱਚ 60,000 ਅਫਗਾਨੀ ਸਿੱਖ ਅਤੇ ਹਿੰਦੂ ਭਾਰਤ ਹਿਜਰਤ ਕਰ ਗਏ ਸਨ।

  • 2.6K
  •  
  •  
  •  
  •