21 ਦਿਨਾਂ ਦੇ ਲਾਕਡਾਊਨ ਨਾਲ ਕਿਸਾਨਾਂ ਨੂੰ ਆਵੇਗੀ ਸਭ ਤੋਂ ਵੱਡੀ ਮੁਸ਼ਕਲ

ਕਰੋਨਾਵਾਇਰਸ ਦੀ ਸਮੱਸਿਆ ਨੂੰ ਠੱਲਣ ਲਈ ਪ੍ਰਧਾਨ ਮੰਤਰੀ ਵੱਲੋਂ 21 ਦਿਨਾਂ ਦੇ ਦਿੱਤੇ ਜਿੰਦਾਬੰਦੀ ਦੇ ਹੁਕਮ ਦਾ ਪੰਜਾਬ ਦੇ ਕਿਸਾਨਾਂ ‘ਤੇ ਸਭ ਤੋਂ ਵੱਧ ਅਸਰ ਪਵੇਗਾ।
ਇਸ ਵੇਲੇ ਪੰਜਾਬ ਵਿਚ ਹਾੜੀ ਦੀ ਫਸਲ ਪੱਕਣ ਲਈ ਬਿਲਕੁਲ ਤਿਆਰ ਹੈ। ਕੁੱਝ ਹੀ ਦਿਨਾਂ ਤੱਕ ਸਰੋਂ ਅਤੇ ਜੌਆਂ ਦੀ ਫਸਲ ਬਿਲਕੁਲ ਪੱਕ ਜਾਵੇਗੀ। ਇਸ ਤੋਂ ਇਲਾਵਾ ਛੋਲਿਆਂ ਅਤ਼ੇ ਹੋਰ ਤੇਲਬੀਜ ਫਸਲਾਂ ਪੱਕਣ ਲਈ ਤਿਆਰ ਖੜ੍ਹੀਆਂ ਹਨ, ਜਿਸ ਦੀ ਕਟਾਈ ਲਈ ਇਨ੍ਹਾਂ ਦਿਨਾਂ ਵਿਚ ਕਿਸਾਨ ਤਿਆਰੀਆਂ ਆਰੰਭ ਕਰ ਦਿੰਦੇ ਹਨ। ਸ਼ੁਰੂਆਤੀ ਦਿਨਾਂ ਤੋਂ ਪਹਿਲਾਂ ਫਸਲਾਂ ਦੀ ਕਟਾਈ ਲਈ ਕੰਬਾਇਨਾਂ, ਹੜੰਬੇ, ਤੂੜੀ ਰੀਪਰ ਆਦਿ ਮਸ਼ੀਨਰੀ ਦੀ ਰਿਪੇਅਰ ਲਈ ਕਈ ਦਿਨਾਂ ਦਾ ਸਮਾਂ ਚਾਹੀਦਾ ਹੁੰਦਾ ਹੈ, ਜਿੰਦਾਬੰਦੀ ਦੇ ਹੁਕਮਾਂ ਨਾਲ ਇਹ ਕੰਮ ਠੱਪ ਹੋ ਕੇ ਰਹਿ ਗਿਆ ਹੈ।


ਦੱਸਣਯੋਗ ਹੈ ਕਿ ਪੰਜਾਬ ਵਿਚ ਹਾੜੀ ਦੀ ਫਸਲ ਪ੍ਰਮੁੱਖ ਫਸਲ ਹੈ, ਜਿਸ ‘ਤੇ ਸਿਰਫ਼ ਕਿਸਾਨਾਂ ਦਾ ਹੀ ਨਹੀਂ, ਸਗੋਂ ਪੂਰੇ ਵਾਪਾਰੀਕਰਨ ਦਾ ਧੁਰਾ ਜੁੜਿਆ ਹੋਇਆ ਹੈ। ਪਰ ਕਿਸਾਨਾਂ ਦੀ ਆਰਥਿਕਤਾ ਲਈ ਇਹ ਫਸਲ ਸਭ ਤੋਂ ਵੱਧ ਮਹੱਤਵਪੂਰਨ ਹੈ। ਇਸ ਵੇਲੇ ਕਿਸਾਨਾਂ ਵੱਲੋਂ ਇਸ ਫਸਲ ਦੀ ਸਾਂਭ-ਸੰਭਾਲ ਲਈ ਸਾਰਾ ਖਰਚ ਕੀਤਾ ਜਾ ਚੁੱਕਿਆ ਹੈ। ਪਰ ਜਦੋਂ ਹੁਣ ਪੱਕਣ ਦੇ ਦਿਨ ਹਨ ਤਾਂ ਕਰੋਨਾ ਨਾਮ ਦੀ ਬਿਮਾਰੀ ਨੇ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।
ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਕੱਲ੍ਹ ਦਿੱਤੇ ਗਏ 21 ਦਿਨਾਂ ਦੀ ਜਿੰਦਾਬੰਦੀ ਨੇ ਕਿਸਾਨਾਂ ਨੂੰ ਚਿੰਤਾ ‘ਚ ਪਾ ਦਿੱਤਾ ਹੈ। ਕਿਸਾਨ ਹੁਣ ਇਹ ਸੋਚਣ ਲਈ ਮਜ਼ਬੂਰ ਹਨ ਕਿ ਆਉਣ ਵਾਲੇ ਦਿਨਾਂ ‘ਚ ਹਾੜੀ ਦੀ ਫਸਲ ਨੂੰ ਕਿਵੇਂ ਕਿਓਂਟਿਆ ਜਾਵੇਗਾ।

  • 1
  •  
  •  
  •  
  •